ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੫ )

ਨਾਲ ਰਾਤੀ ਚੰਨ ਤਾਰੇ ਛਪ ਜਾਂਦੇ ਹਨ ਅਤੇ ਦਿਨੇ ਅਕਾਸ਼ ਨੀਲਾ ਨਹੀਂ ਰਹਿੰਦਾ॥
ਇਹ ਬੱਦਲ ਇੱਕ ਪਾਸਿਓਂ ਆਉਂਦੇ ਅਤੇ ਦੂਜੇ ਪਾਸੇ ਜਾਂਦੇ ਹਨ। ਇਨ੍ਹਾਂ ਨੂੰ ਕੌਣ ਟੋਰਦਾ ਹੈ? ਇਹ ਵੀ ਨਾਲ ਦੌੜ ਦੇ ਫਿਰਦੇ ਜੇ॥
ਭਲਾ ਇਹ ਬੱਦਲ ਆਉਂਦੇ ਕਿੱਥੋਂ ਹਨ? ਇਆਣੇ ਆਖਦੇ ਹੁੰਦੇ ਹਨ,ਇਹ ਸਮੁੰਦਰਾਂ ਵਿੱਚੋਂ ਪਾਣੀ ਪੀਕੇ ਆਉਂਦੇ ਹਨ। ਪਰ ਸੁਣੋ ਇਹ ਭੇਡਾਂ ਬੱਕਰੀਆਂ ਵਾਕਣ ਪਾਣੀ ਨਹੀਂ ਪੀਦੇ। ਤੁਸੀਂ ਦੱਸੋ ਖਾਂ! ਛੱਪੜ ਜਦ ਸੁੱਕ ਜਾਂਦੇ ਹਨ, ਤਾਂ ਉਨ੍ਹਾਂ ਦਾ ਪਾਣੀ ਕਿੱਧਰ ਜਾਂਦਾ ਹੈ? ਸੁੱਕ ਸੁੱਕ ਕੇ ਉੱਤੇ ਚੜ੍ਹਕੇ ਵਾ ਵਿੱਚ ਜਾ ਰਲਦਾ ਹੈ, ਪਰ ਨਜਰੀ ਨਹੀਂ ਆਉਂਦਾ।॥
ਇੱਸੇ ਤਰਾਂ ਸਮੁੰਦਰਾਂ ਵਿੱਚੋਂ ਜਿੱਥੇ ਹਜਾਰਾਂ ਦਰਿਆਵਾਂ ਦਾ ਪਾਣੀ ਪੈਂਦਾ ਰਹਿੰਦਾ ਹੈ, ਧੁੱਪ ਨਾਲ ਪਾਣੀ ਉੱਡ ੨ ਕੇ ਵਾ ਵਿੱਚ ਰਲ ਜਾਂਦਾ ਹੈ। ਭਾਵੇਂ ਉੱਡਦਾ ਦਿਸਦਾ ਨਹੀਂ। ਇਹ ਪਾਣੀ ਬਹੁਤ ਉੱਚਾ ਠੰਢੀ ਥਾਂ ਪਹੁੰਚਕੇ ਇਕੱਠਾ ਹੁੰਦਾ ਹੈ, ਤਾਂ ਉਸਦੇ ਬੱਦਲ ਬਣ ਜਾਂਦੇ ਹਨ, ਅਤੇ ਵਾ ਉਨ੍ਹਾਂ ਬੱਦਲਾਂ ਨੂੰ ਦੇੜ ਲਿਆਉਂਦੀ ਹੈ॥

(੨੪) ਮਾਪਿਆਂ ਦੇ ਆਖੇ ਲੱਗਣਾ॥

ਕੁੜੀਓ! ਮਾਪਿਆਂ ਜੇਹਾ ਸੰਸਾਰ ਵਿੱਚ ਕੋਈ ਹੋਰ ਪਿਆਰਾ ਨਹੀਂ। ਉਨ੍ਹਾਂ ਥੋਂ ਹੀ ਤੁਹਾਡਾ ਜਨਮ ਹੋਇਆ।