ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੩ )

ਮੱਖੀ ਬੋਲੀ ਭਈ ਕਈ ਸੂਰਤਾਂ ਉਪਰੋਂ ਤਾਂ ਸੌਹਣੀਆਂ ਜਾਪਦੀਆਂ ਹਨ, ਪਰ ਧੋਖਾ ਭੀ ਬਾਹਲਾ ਦਿੰਦੀਆਂ ਹਨ॥
ਭੰਭਟ ਨੇ ਮੁੱਖੀ ਦੀ ਇੱਕ ਨਾਂ ਮੰਨੀ, ਅਤੇ ਦੀਵੇ ਦੇ ਗਲ ਪੈਂਦਾ ਹੀ ਸੀ ਜੋ ਅੱਗ ਨਾਲ ਅਧਮੋਯਾ ਹੋਕੇ ਤੜਫਿਆ ਅਤੇ ਡਿੱਗ ਪਿਆ॥
ਫਲ-ਜੋ ਲੋਕ ਸਿਆਣਿਆਂ ਦਾ ਕਿਹਾ ਨਾ ਮੰਨਕੇ ਕਪਟ ਦੇ ਰੂਪ ਉੱਤੇ ਭੁੱਲ ਪੈਂਦੇ ਹਨ ਸੋ ਅੰਤ ਨੂੰ ਪਛਤਾਉਦੇ ਹਨ॥
ਆਵਲੇ ਦਾ ਖਾਧਾ ਅਤੇ ਸਿਆਣਿਆਂ ਦਾ ਆਖਿਆ ਪਿੱਛੋਂ ਸੁਆਦ ਦਿੰਦਾ ਹੈ॥

( ੨੨) ਸਕੂਲ ਜਾਣਾ॥

ਸਭਨਾਂ ਕੁੜੀਆਂ ਨੂੰ ਚਾਹੀਦਾ ਹੈ ਕਿ ਰੋਜ਼ ਨੇਮ ਨਾਲ ਸਕੂਲ ਜਾਣ। ਦਿਨ ਚੜ੍ਹਦੇ ਸਾਰ ਹੀ ਮੰਜੇ ਉੱਤੋਂ ਉੱਠ ਬੈਠਣ। ਨ੍ਹਾ ਧੋ ਵੇਹਲੀਆਂ ਹੋਕੋ ਕੁਝ ਖਾਣ ਪੀਣ, ਅਤੇ ਫੇਰ ਪੋਥੀਆਂ ਲੈਕੇ ਸਕੂਲ ਜਾਣ। ਵੇਲੇ ਸਿਰ ਉੱਥੇ ਪਹੁੰਚ ਜਾਣਾ ਚਾਹੀਦਾ ਹੈ॥
ਰਾਹ ਵਿੱਚ ਅਟਕ ਜਾਣਾ ਜਾਂ ਖੇਡਣ ਲੱਗ ਪੈਣਾਂ ਹੱਛਾ ਨਹੀਂ। ਕਿਉਂ ਜੋ ਇਸ ਤਰ੍ਹਾਂ ਸਕੂਲ ਦਾ