ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/93

ਇਹ ਸਫ਼ਾ ਪ੍ਰਮਾਣਿਤ ਹੈ

(੮੮)



(੪੪) ਪਰਭਾਤ ਦੀ ਵਾ ਭੱਖਣੀ ॥



ਆਓ ਭੈਣੋਂ ਚਲੋ ਬਾਹਰ
ਖੇਤਾਂ ਵਿਚ ਫਿਰ ਆਈਯੇ॥
ਸਹਿਜ ਚਲਦੀ ਵਾ ਸੁਗੰਧਿਤ
ਅਤੇ ਸੀਤਲ ਖਾਈਯੇ।
ਪੌਣ ਜੋ ਪਰਭਾਤ ਦੀ
ਸੁਖਦਾਈ ਅਰ ਗੁਣਕਾਰ ਹੈ।
ਰੋਗ ਭਾਂਤ ਅਨੇਕ ਦੇ
ਏਹ ਕੱਟਣੇ ਨੂੰ ਤਯਾਰ ਹੈ॥੧॥
ਆਓ ਚਲੀਏ ਫਿਰਕੇ ਬਾਹਰ
ਕਰੀਏ ਮਨ ਅਪਨਾ ਅਨੰਦ॥
ਦੇਖੋ ਖੇਤ ਹਰੇ ਭਰੇ
ਫੁਲ ਖਿੜੇ ਅਰ ਕਲੀਆਂ ਨੇ ਬੰਦ॥
ਦੇਖੋ ਦੇਖੋ ਸੋਹਣੇ ਏਹ
ਕੇਹੀ ਸੋਭਾ ਪਾਉਂਦੇ।
ਕੰਮ ਧੰਦੇ ਦੀ ਥਕਾਵਟ
ਇਹੋ ਪਲ ਵਿਚ ਲਾਹੁੰਦੇ ॥੨॥
ਉੱਛਲੇ ਮਨ ਘਾਬਰੇ ਜੀ
ਰੰਗ ਪੀਲਾ ਹੋਇ ਜੇ॥
ਦੂਰ ਹੋਵਨ ਰੋਗ ਸਾਰੇ
ਪਉਣ ਤੜਕੇ ਖਾਈਯੇ॥