ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/87

ਇਹ ਸਫ਼ਾ ਪ੍ਰਮਾਣਿਤ ਹੈ

(੮੨)


ਜੀ ਨਹੀਂ ਚਾਹੁੰਦਾ। ਇਸੇ ਤਰ੍ਹਾਂ ਸਾਡੇ ਕੰਨ ਚੰਗਾ ਰਾਗ
ਸੁਣਨਾ ਚਾਹੁੰਦੇ ਹਨ, ਲੜਾਈ ਦਾ ਰੌਲਾ ਗੌਲਾ ਯਾ।
ਕੁੱਤਿਆਂ ਦੇ ਭੌਕਣ ਦੀ ਅਵਾਜ ਕਿਸ ਨੂੰ ਭਾਉਂਦੀ ਹੈ?

ਗੱਲ ਕਾਹਦੀ, ਚੰਗੀ ਚੀਜ਼ ਦਾ ਸਬ ਕੋਈ
ਗਾਹਕ ਹੈ ਪਰ ਮੰਦੀ ਚੀਜ ਕਿਸੇਨੂੰ ਹੱਛੀ ਨਹੀਂ ਲੱਗਦੀ।
ਸੋ ਸਾਨੂੰ ਚਾਹੀਦਾ ਹੈ ਕਿ ਭਲੇ ਮਨੁੱਖ ਦੀ ਸੰਗਤ
ਕਰੀਏ, ਬੁਰੇ ਨੂੰ ਦੂਰੋਂ ਹੀ ਮੱਥਾ ਟੇਕੀਏ॥

ਇੱਕ ਮੁੰਡਾ ਜੋ ਕਿਸੇ ਭਲੇ ਮਾਨਸ ਬਖਤਾਵਰਦਾ
ਪੁੱਤ੍ਰ ਸੀ ਬਜਾਰ ਦਿਆਂ ਮੁੰਡਿਆਂ ਨਾਲ ਰਲਕੇ ਕਿਤੇ
ਤਮਾਸ਼ਾ ਵੇਖਣ ਗਿਆ। ਉੱਥੇ ਮੁੰਡਿਆਂ ਨੇ ਜੋ ਕੁਝ
ਖਰੂਦ ਪਾਇਆ ਤਾਂ ਪੁਲਸ ਦੇ ਸਿਪਾਹੀਆਂ ਨੈ ਆਕੇ
ਉਨ੍ਹਾਂ ਨੂੰ ਚੰਗੀ ਤਰ੍ਹਾਂ ਕੁੱਟਿਆ ਅਤੇ ਧੱਕੇ ਦੇਕੇ ਕੱਢ ਦਿੱਤਾ।
ਉਨ੍ਹਾਂ ਦੇ ਵਿੱਚ ਹੀ ਉਹ ਚੰਗੇ ਘਰ ਦਾ ਮੁੰਡਾ
ਬੈਠਾ ਹੋਇਆ ਸੀ ਉਹਨੇ ਬੀ ਭੰਨ ਧੀ ਅਤੇ ਕੰਨਾਂ ਨੂੰ
ਹੱਥ ਲਾਇਆਂ ਜੋ ਫੇਰ ਕਦੇ ਏਹੋ ਜੇਹੇ ਮੁੰਡਿਆਂ ਕਲ ਨਾ
ਬੈਠਾਂਗਾ॥

ਨੀਚ ਦੀ ਸੰਗਤ ਨਾਲ ਸਾਊ ਦੀ ਬੀ ਮਿੱਟੀ
ਖਰਾਬ ਹੁੰਦੀ ਹੈ। ਕੁੜੀਆਂ ਨੂੰ ਬੀ ਕਦੇ ਕਪੱਤੀਆਂ,
ਝੂਠੀਆਂ ਅਤੇ ਆਪ ਹੁਦਹੀਆਂ ਕੁੜੀਆਂ ਦੀ ਸੰਗਤ
ਨਹੀਂ ਕਰਨੀ ਚਾਹੀਦੀ। ਜੇਹੜੀ ਚੰਗੀ ਮੱਤ ਦੇਵੇ ਓਹਨੂੰ
ਚਾਹ ਕੇ ਮਿਲੋ॥