ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/77

ਇਹ ਸਫ਼ਾ ਪ੍ਰਮਾਣਿਤ ਹੈ

(੭੨)

ਤਾਂ ਮੌਜੂ ਕਰਨ ਵਾਲੇ ਦੀ ਖਬਰ ਲਈਏ ਤਾਂ
ਫੇਰ ਅਵਾਜ ਆਈ "ਬੱਘੀ ਲਿਆਓ। ਤ੍ਰੈ ਚਾਰ
ਬੱਘੀਆਂ ਵਾਲੇ ਬੱਘੀਆਂ ਦੁੜਾ ਲੈ ਗਏ। ਤਾਂ ਓਥੇ ਕੋਈ
ਨਹੀਂ ਸੀ। ਓਥੇ ਵੇਖਦੇ ਹੀ ਸਨ ਤਾਂ ਉਤੋਂ ਹਵੇਲੀ ਵੱਲੋਂ
ਫੇਰ ਅਵਾਜ ਆਈ "ਬੱਘੀ ਲਿਆਓ" ਉਤਾਂ ਤੱਕਿ ਓਨੇ
ਤਾਂ ਤੋਤਾ ਵੇਖਕੇ ਸ਼ਰਮਿੰਦੇ ਹੋਏ। ਹਵੇਲੀ ਦੇ ਮਾਲਕ
ਕੋਲ ਜਾਕੇ ਸਾਰਿਆਂ ਨੇ ਅਰਜ ਕੀਤੀ, "ਤੁਹਾਡੇ ਤੋਤੇ
ਨੇ ਸਾਨੂੰ ਬੜਾ ਖਪਾਇਆ ਹੈ। ਇਹ ਨੂੰ ਕਿਧਰੇ ਪਛੇਤੇ
ਟੰਗੋ"। ਮਾਲਕ ਨੇ ਤੋਤੇ ਨੂੰ ਹਵੇਲੀ ਦੇ ਪਛਵਾੜੇ ਚਾ
ਟੰਗਿਆ॥

(੩੫) ਗੱਲਾਂ ਕੱਥਾਂ ॥


ਪਰਮੇਸ਼੍ਵਰ ਨੇ ਸਾਨੂੰ ਜੀਭ ਦਿੱਤੀ ਹੈ ਕਿ ਅਸੀਂ
ਗੱਲਾਂ ਕੱਥਾਂ ਕਰਕੇ ਆਪਣੇ ਦਿਲ ਦਾ ਹਾਲ ਹੋਰਨਾਂ
ਨੂੰ ਦੱਸੀਏ। ਪਰ ਬਹੁਤ ਲੋਕ ਇਹ ਨਹੀਂ ਜਾਣਦੇ ਕਿ
ਕੇਹੜੇ ਵੇਲੇ ਸਾਨੂੰ ਮੂੰਹੋਂ ਗੱਲ ਕੱਢਣੀ ਚਾਹੀਦੀ ਹੈ ਤੇ
ਕਦੋਂ ਚੁੱਪ ਕਰ ਰਹਿਣਾ ਚਾਹੀਦਾ ਹੈ॥
ਕਈ ਤ੍ਰੀਮਤਾਂ ਸਾਰਾ ਦਿਨ ਕਾਂ ਕਾਂ ਕਰਦੀਆਂ
ਰਹਿੰਦੀਆਂ ਹਨ। ਐਨਾਂ ਬੋਲਦੀਆਂ ਹਨ ਕਿ ਸਿਰ ਖਪ
ਜਾਂਦਾ ਹੈ। ਜੇਹੜੀ ਗੱਲ ਦਿਲ ਵਿੱਚ ਆਵੇ ਬਕ