ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/64

ਇਹ ਸਫ਼ਾ ਪ੍ਰਮਾਣਿਤ ਹੈ

(੫੯)

ਛੱਡੀ,ਹੁਣ ਜੇ ਉਹ ਬੇਈਮਾਨ ਹੁੰਦਾ ਤਾਂ ਮੁੱਕਰ ਜਾਂਦਾ ਪਰ
ਉਹ ਬਦਨੀਤ ਨ ਹੋਇਆ। ਮਾਲ ਮਾਲਕ ਦੇ ਪੱਲੇ
ਪਾਇਆ। ਜਦ ਇਹ ਗੱਲ ਉਸਨੇ ਪਿਉ ਨੂੰ ਸੁਣਾਈ ਤਾਂ
ਉਹਨੇ ਕਿਹਾ ਕਿ ਬੀਬਾ ਇਹ ਕੋਈ ਵਡਿਆਈ ਦੀ ਗੱਲ
ਹੈ? ਜਿਸ ਦਾ ਹੱਕ ਹੋਵੇ ਉਸ ਨੂੰ ਦੇਣਾ ਤਾਂ ਧਰਮ ਹੈ॥

ਫੇਰ ਵਿਚਲੇ ਪੁੱਤ੍ਰ ਨੇ ਇੱਕ ਦਿਨ ਕਿਹਾ ਕਿ
ਕਿਸੇ ਮਾਈ ਦਾ ਨਿੱਕਾ ਜੇਹਾ ਬਾਲ ਨਦੀ ਵਿੱਚ ਡਿੱਗ
ਪਿਆ। ਮੈਂ ਝੱਟ ਪੱਟ ਛਾਲ ਮਾਰੀ ਅਤੇ ਤਰ ਕੇ ਬਾਲ ਨੂੰ
ਕੱਢ ਲਿਆਇਆ ਅਤੇ ਮਾਂ ਦੇ ਹਵਾਲੇ ਕੀਤਾ। ਪਿਉ
ਬਲਿਆਂ ਜੋ ਦਯਾ ਕਰਨਾ ਤਾਂ ਮਨੁੱਖ ਦਾ ਸੁਭਾਉ ਹੀ ਹੈ,
ਇਹ ਕੋਈ ਵੱਡਾ ਭਾਰਾ ਕੰਮ ਨਹੀਂ॥

ਛੇਕੜ ਸਬਥੋਂ ਨਿੱਕਾ ਪੁੱਤ੍ਰ ਆਇਆ ਅਤੇ ਪਿਉ
ਨੂੰ ਦੱਸਿਆ ਕਿ ਇੱਕ ਪਹਾੜੀ ਉੱਤੇ ਮੈਂ ਚਲਿਆ ਜਾਂਦਾ
ਸਾਂ। ਰਾਤ ਹਨੇਰੀ ਸੀ, ਬੱਦਲ ਚਫੇਰੇ ਛਾਏ ਹੋਏ ਸਨ ਅਤੇ
ਬਿਜਲੀ ਚਮਕਦੀ ਸੀ। ਉਸ ਵੇਲਮੈਂ ਆਪਣੇ ਇੱਕ ਵੈਰੀ
ਨੂੰ ਕੰਢੇ ਉੱਤੇ ਸੱਤਾ ਵੇਖਿਆ, ਜੇ ਮੈਂ ਰਤਾਕੁ ਬੀ ਝਟਕਾ
ਦੇਂਦਾ ਤਾਂ ਉਹ ਖੁੱਡ ਵਿੱਚ ਜਾ ਪੈਂਦਾ ਪਰ ਮੈਂ
ਕਿਹਾ ਕਿ ਏਸ ਹਾਲ ਵਿੱਚ ਵੈਰੀ ਦੀ ਬੀ ਰਖਯਾ ਕਰਨੀ
ਚਾਹੀਦੀ ਹੈ। ਸੋ ਮੈਂ ਉਸਨੂੰ ਜਗਾਕੇ ਉਸਦੀ ਜਾਨ ਬਚਾਈ।
ਪਿਉ ਸੁਣਕੇ ਵੱਡਾ ਪਰਸਿੰਨ ਹੋਇਆ ਅਤੇ ਕਿਹਾ ਕਿ