ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/56

ਇਹ ਸਫ਼ਾ ਪ੍ਰਮਾਣਿਤ ਹੈ

(੫੧)


ਮਾਂ ਕੋਲੋਂ ਮਾਰ ਖਾਣ ਦੇ ਡਰ ਥੋਂ ਕੁੜੀਆਂ ਕੰਮ ਵਿਗਾੜ
ਕਰ ਮੁੱਕਰ ਪੈਂਦੀਆਂ ਹਨ ਜਾਂ ਤੋਂ ਪੈਸਾ ਚੱਕ ਕੇ ਜਾਂ
ਸਾਂਭ ਕੇ ਰੱਖੀ ਹੋਈ ਮਠਿਆਈ ਖਾਕੇ ਝੂਠ ਬੋਲਦੀਆਂ
ਹਨ ਕਿ ਸਾਨੂੰ ਖਬਰ ਨਹੀਂ, ਕੋਈ ਹੋਰ ਲੈ ਗਿਆ
ਹੋਣਾ ਹੈ। ਕਦੇ ਅਜਿਹਾ ਨਾ ਕਰੋ॥

ਦੋਹਰਾ ॥


ਸੱਚ ਬੋਲਣਾ ਧਰਮ ਹੈ, ਝੂਠ ਬੋਲਣਾ ਪਾਪ ॥
ਜਿਸਦੇ ਮਨ ਵਿੱਚ ਸੱਚ ਹੈ,॥ ਉੱਥੇ ਇਸ਼੍ਵਰ ਆਪ ॥

(੨੫) ਚੂਹੇ ॥


ਇੱਕ ਦਿਨ ਮਾਇਆ ਅਪਣੀ ਮਾਂ ਨੂੰ ਆਖਣ
ਲੱਗੀ "ਬੇਬੇ ਜੀ ! ਵੇਖੋ ਅੰਦਰ ਬਿੱਲੀ ਚੁਪ ਕਰਕੇ
ਬੈਠੀ ਕੀ ਵੇਖਦੀ ਹੈ" ਮਾਂ ਨੇ ਉੱਤਰ ਦਿੱਤਾ।
"ਬੀਬੀ ! ਛਹਿ ਲਾਈ ਬੈਠੀ ਹੈ, ਹੁਣੇ ਕੋਈ ਚੂਹਾ
ਨਿਕਲੇਗਾ ਤਾਂ ਝਪ ਲਏਗੀ" ਧੀ ਪੁੱਛਣ ਲੱਗੀ "ਇਹ
ਚੂਹੇ ਕਿੱਥੇ ਰਹਿੰਦੇ ਹਨ" ਮਾਂ ਬੋਲੀ, "ਚੂਹੇ ਖੁੱਡਾਂ ਵਿੱਚ
ਅਤੇ ਛੱਤਾਂ ਵਿੱਚ ਰਹਿੰਦੇ ਹਨ। ਧੀ ਫੇਰ ਪੁੱਛਿਆ।
"ਇਹ ਛੱਤਾਂ ਤੇ ਕਿਸ ਤਰਾਂ ਚੜ੍ਹ ਜਾਂਦੇ ਹਨ?" ਇਹ