ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/55

ਇਹ ਸਫ਼ਾ ਪ੍ਰਮਾਣਿਤ ਹੈ

(੫੦)


ਹਨ। ਦੇਖੋ ਮਹਾਰਾਜਾ ਯੁਧਿਸ਼ਟ੍ਰ ਨੇ ਡਾਢੀ ਬਿਪਤਾ
ਪੈਣ ਉੱਤੇ ਬੀ ਸੱਚ ਨ ਛੱਡਿਆ ਅਤੇ ਜੱਗ ਉਤੋਂ
ਜਸ ਖੱਟ ਲੈ ਗਿਆ। ਰਾਜਾ ਦਸਰਥ ਜੇਹੇ ਵੱਡੇ
ਪਰਤਾਪੀ ਰਾਜੇ ਨੇ ਆਪਣਾ ਬਚਨ ਪੂਰਾ ਕਰਨ
ਲਈ ਆਪਣੇ ਪਿਆਰੇ ਪੁੱਤ ਰਾਮਚੰਦ੍ਰ ਜੀ ਨੂੰ
ਬਨਬਾਸ ਦਿੱਤਾ ਅਤੇ ਓੜਕ ਨੂੰ ਅਪਣੇ ਪ੍ਰਾਣ
ਬੀ ਦੇ ਦਿੱਤੇ ਪਰ ਸੱਚ ਨਾ ਛੱਡਿਆ। ਇਸੇ ਤਰਾਂ
ਰਾਜਾ ਹਰੀ ਚੰਦ ਜੇ ਹੋ ਸਤਯਬਾਦੀਆਂ ਨੇ ਸੱਚ ਦੀ
ਖਾਤਰ ਅਨੇਕ ਕਲੇਸ਼ ਸਹਾਰੇ ਅਤੇ ਮਹਾਂ ਦੁਖ ਝੱਲੇ
ਸਬ ਕੁਝ ਗੁਆਇਆ ਪਰ ਸੱਚ ਨੂੰ ਪੱਲੇ ਬੰਨ੍ਹਿਆਂ
ਜੋ ਮੂੰਹੋਂ ਕੱਢਿਆ ਪੂਰਾ ਕਰਕੇ ਛੱਡਿਆ

ਪਰਮੇਸ਼੍ਵਰ ਨੇ ਬਾਲਕਾਂ ਨੂੰ ਜਨਮ ਥੋਂ ਸੱਚ
ਬਣਾਇਆ ਹੈ, ਪਰ ਕੁੜੀਆਂ ਮੁੰਡੇ ਜਿਉਂ ਜਿਉਂ ਵੱਡੇ
ਹੁੰਦੇ ਜਾਂਦੇ ਹਨ ਤਿਉਂ ਤਿਉਂ ਡਰ ਕੇ ਜਾਂ ਕਿਸੇ ਹੋਰ
ਗੱਲ ਕਰਕੇ ਹੋਰਨਾਂ ਨੂੰ ਦੇਖ ਦੇਖ ਕੇ ਝੂਠ ਬੋਲਣਾ
ਸਿੱਖ ਜਾਂਦੇ ਹਨ। ਆਲਸ, ਹੰਕਾਰ, ਡਰ ਅਤੇ ਲੋਭ
ਇਨ੍ਹਾਂ ਗੱਲਾਂ ਕਰਕੇ ਬਾਲ ਝੂਠ ਬੋਲਦੇ ਹਨ। ਆਲ-
ਸਨ ਕੁੜੀ ਨੂੰ ਜਦ ਕੋਈ ਕੰਮ ਕਰਨ ਨੂੰ ਕਿਹਾ ਜਾਵੇ
ਤਾਂ ਝੂਠੇ ਬਹਾਨੇ ਕਰਨ ਲੱਗ ਪੈਂਦੀ ਹੈ।
ਹੰਕਾਰ ਕਰਨ ਵਾਲੀ ਕੁੜੀ ਝੂਠੀਆਂ ਗੱਲਾਂ
ਬਣਾਕੇ ਆਪਣੀ ਵਡਿਆਈ ਕਰਦੀ ਹੈ। ਇਸੇ ਤਰ੍ਹਾਂ