ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/32

ਇਹ ਸਫ਼ਾ ਪ੍ਰਮਾਣਿਤ ਹੈ

(੨੭)


ਜੋ ਫਲਾਨੀ ਥਾਂ ਪਹੁੰਚ ਕੇ ਤੁਸਾਂ ਸੱਜੇ ਯਾਂ ਖੱਬੇ
ਮੁੜਨਾ ਹੈ। ਇਸ ਤਰ੍ਹਾਂ ਅਸੀਂ ਪਤਾ ਲਾ ਲੈਂਦੇ ਹਾਂ,
ਜੋ ਫਲਾਨੀ ਥਾਂ ਜਾਂ ਚੀਜ ਸਾਥੋਂ ਕਿਹੜੇ ਪਾਸੇ ਹੈ।
ਪਰ ਜੇ ਤੁਹਾਨੂੰ ਪੁੱਛਿਆ ਜਾਵੇ, ਜੋ ਤੁਹਾਡਾ ਮਦਰਸਾ
ਤੁਹਾਡੇ ਘਰ ਤੋਂ ਕਿੱਧਰ ਹੈ, ਜਾਂ ਪੀਹੜੀ ਚਰਖੇ ਦੇ
ਕੇਹੜੇ ਪਾਸੇ ਡੱਠੀ ਹੈ, ਤਾਂ ਇਸ ਗੱਲ ਦਾ ਦੱਸਣਾ ਕੁਝ
ਔਖਾ ਹੈ, ਕਿਉਂ ਜੋ ਮਕਾਨ, ਪੀਹੜੀ ਤੇ ਚਰਖੇ ਦਾ
ਕੋਈ ਹੱਥ ਮੂੰਹ ਨਹੀਂ ਹੁੰਦਾ। ਲਓ ਅਸੀਂ ਜਾਚ
ਦੱਸਦੇ ਹਾਂ।
ਤੁਸੀਂ ਵੇਖੋ ਸੂਰਜ ਸਵੇਰੇ ਕਿੱਥੋਂ ਨਿਕਲਦਾ ਹੈ?
ਭਲਾ ਦੱਸੋ ਖਾਂ ਰੋਜ ਇੱਧਰੋਂ ਹੀ ਨਿਕਲਦਾ ਹੈ,
ਜਾਂ ਕਦੀ ਇੱਕ ਪਾਸਿਓਂ ਤੇ ਕਦੀ ਕਿਸੇ ਹੋਰ ਪਾਸਿਓ?
ਇਹ ਤਾਂ ਵਡੇ ਵੇਲੇ ਸਦਾ ਇਕਸੇ ਪਾਸਿਓਂ ਨਿਕ-
ਲਦਾ ਹੈ। ਇਸੇ ਤਰ੍ਹਾਂ ਤ੍ਰਿਕਾਲਾਂ ਵੇਲੇ ਸਦਾ
ਡੁਬਦਾ ਵੀ ਇਕਸੈ ਥਾਂ ਹੈ। ਪਰ ਜਿਹੜੇ ਪਾਸਿਓਂ
ਚੜ੍ਹਦਾ ਹੈ, ਉਸਦੇ ਠੀਕ ਸਾਹਮਨੇ ਡੁਬਦਾ ਹੈ
ਜਿੱਧਰ ਸੂਰਜ ਸਵੇਰੇ ਨਿਕਲਦਾਂ ਜਾਂ ਚੜ੍ਹਦਾ ਹੈ, ਉਸ
ਪਾਸੇ ਨੂੰ ਚੜ੍ਹਦਾ ਆਖੀਦਾ ਹੈ, ਤੇ ਤ੍ਰਿਕਾਲਾਂ ਵੇਲੇ
ਜਿੱਧਰ ਡੁਬਦਾ ਜਾਂ ਲਹਿੰਦਾ ਹੈ, ਉਸ ਨੂੰ ਲਹਿੰਦਾ
ਆਖੀਦਾ ਹੈ।