ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/174

ਇਹ ਸਫ਼ਾ ਪ੍ਰਮਾਣਿਤ ਹੈ

(੧੬੯)

(੮੬) ਰੁੱਤਾਂ ਅਤੇ ਫ਼ਸਲ ॥੩॥


ਗਰਮੀ ਦੀ ਰੁੱਤ ॥


ਵਿਸਾਖੀ ਤੋਂ ਉਪਰੰਤ ਗਰਮੀ ਵਧਨ
ਲੱਗਦੀ ਹੈ। ਡਾਢੀਆਂ ਧੁੱਪਾਂ ਪੈਂਦੀਆਂ ਹਨ।
ਪੈਲੀਆਂ ਵਿੱਚ ਦੀਆਂ ਫ਼ਸਲਾਂ ਪੱਕ ਜਾਂਦੀਆਂ ਹਨ।
ਲੋਕ ਵੱਢ ਵੱਢ ਕੇ ਇਕੱਠੀਆਂ ਕਰਦੇ ਤੇ ਗਾਹ ਮਰੋੜ
ਕੇ ਅਨਾਜ ਅੰਦਰ ਪਾ ਲੈਂਦੇ ਹਨ। ਕਣਕ, ਜੌਂ, ਛੋਲੇ,
ਮਸਰ,ਮਟਰ,ਸਰਹੋਂ ਆਦਿਕ ਇਨ੍ਹੀਂ ਦਿਨੀਂ ਸਾਂਭੇ ਜਾਂਦੇ
ਹਨ। ਹਾੜੀ ਦੀ ਫ਼ਸਲ ਇਹੋ ਹੁੰਦੀ ਜੇ। ਜਿਹੜਾ ਅੰਨ
ਇਨ੍ਹਾਂ ਫ਼ਸਲਾਂ ਵਿੱਚ ਹੁੰਦਾ ਹੈ ਉਸ ਦਾ ਭਾਹ ਹਾੜ ਦੇ
ਮਹੀਨੇ ਭਜਦਾ ਹੈ। ਇਸ ਲਈ ਹਾੜੀ ਨਾਉਂ ਪਿਆ
ਹੈ। ਅਤੇ ਇਸ ਰੁੱਤ ਨੂੰ ਗਰਮੀ ਦੀ ਰੁੱਤ ਆਖਦੇ
ਹਨ॥

ਜੇਠ ਹਾੜ ਦੀਆਂ ਧੁੱਪਾਂ ਕਿਹੀਆਂ ਤ੍ਰਿੱਖੀਆਂ
ਹੁੰਦੀਆਂ ਹਨ, ਜਿਕੁਣ ਅੱਗ ਬਲਦੀ ਹੈ! ਤੁਸੀਂ
ਆਖਦੀਆਂ ਹੋਵੋਗੀਆਂ ਜੋ ਪਰਮੇਸ਼ਰ ਨੇ ਇੱਨੀ ਗਰਮੀ
ਜੀਵਾਂ ਦੇ ਦੁੱਖ ਲਈ ਪਾ ਦਿੱਤੀ ਹੈ। ਪਰ ਨਹੀਂ, ਈਸ਼੍ਵਰ
ਦਾ ਕੋਈ ਕੰਮ ਗੁਣਾਂ ਤੋਂ ਖਾਲੀ ਨਹੀਂ। ਇਹ ਗਰਮੀ
ਜਿਹੜੀ ਤੁਹਾਨੂੰ ਦੁਖਦਾਯਕ ਦੱਸਦੀ ਹੈ ਵੱਡੀ ਲਾਭ-