ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/159

ਇਹ ਸਫ਼ਾ ਪ੍ਰਮਾਣਿਤ ਹੈ

(੧੫੪)


ਹੈ। ਇਸ ਸਮੇਂ ਨੂੰ ਬਹਾਰ ਜਾਂ ਬਸੰਤ ਦੀ ਰੁੱਤ ਆਖਦੇ
ਹਨ॥

(੭੮) ਰੁੱਤਾਂ ॥੨॥



ਜਦੋਂ ਰੁੱਤ ਗਰਮੀ ਦੀ ਆਈ।
ਧੁੱਪੋਂ ਘਾਬਰ ਜਾਏ ਲੁਕਾਈ॥
ਲੋ ਵਗਦੀ ਤੇ ਮੁੜ੍ਹਕਾ ਆਵੇ॥
ਠੰਡਾ ਪਾਣੀ ਮਨ ਨੂੰ ਭਾਵੇ॥
ਵੱਗਣ ਵਰੋਲੇ ਝੱਖੜ ਝੁੱਲਣ।
ਘੱਟਾ ਉੱਡ ਹਨੇਰੀਆਂ ਘੁੱਲਣ॥
ਅੱਗੇ ਬਰਖਾ ਦੀ ਰੁੱਤ ਆਏ।
ਰਾਤ ਦਿਨ ਬਦਲ ਹਨ ਛਾਏ॥
ਬੱਦਲ ਆਵਣ ਕੜਕ ਡਰਾਵਣ।
ਨਾਲੇ ਲਿਸ਼ਕਨ ਮੀਂਹ ਬਰਸਾਵਣ॥
ਕੁੜੀਆਂ ਮਿਲਕੇ ਪੀਂਘਾਂ ਪਾਵਣ॥
ਹੱਸਣ ਖੇਡਣ ਨਾਲੇ ਗਾਵਣ॥
ਘਟਾਂ ਭਾਰੀਆਂ ਚੜ੍ਹਕੇ ਆਂਵਨ।
ਛਮ ਛਮ ਵੱਸੇ ਲੱਗੇ ਸਾਵਣ॥
ਜੇਕਰ ਵਾਉ ਬੰਦ ਹੋ ਜਾਵੇ।
ਤਾਂ ਜੀ ਸਭਨਾਂ ਦਾ ਘਬਰਾਵੇ॥
ਗਰਮੀ ਗਈ ਤੇ ਪਾਲਾ ਆਇਆ॥