ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/15

ਇਹ ਸਫ਼ਾ ਪ੍ਰਮਾਣਿਤ ਹੈ

(੧੦)


ਜਾਂਦੇ ਸਨ ਤਾਂ ਉਨ੍ਹਾਂ ਨੂੰ ਆਉਂਦਿਆਂ ਜਾਂਦਿਆਂ ਕੇਈ ਕੇਈ ਮਹੀਨੇ ਲਗ ਜਾਂਦੇ ਸਨ। ਸੌ ਸੌ ਪੰਜਾਹ ਪੰਜਾਹ ਆਦਮੀਆਂ ਦਾ ਸੰਗ ਜਾਂਦਾ ਹੁੰਦਾ ਸੀ। ਫੇਰ ਬੀ ਬੜਾ ਡਰ ਰਹਿੰਦਾ ਸੀ ਜੋ ਰਾਹ ਵਿੱਚ ਮਾਰੇ ਲੁੱਟੇ ਨ ਜਾਈਏ। ਮਹੀਨਿਆਂ ਬੱਧੀ ਦਾ ਖਰਚ ਨਾਲ ਲੈ ਜਾਂਦੇ ਸਨ। ਏਸੇ ਕਰਕੇ ਹੁਣ ਤਾਈਂ ਸਾਲ ਸੈਣ ਉਨ੍ਹਾਂ ਨੂੰ ਤੋਰ ਆਉਂਦੇ ਤੇ ਖਰਚ ਵੱਲੋਂ ਕੁਝ ਦੇ ਜਾਂਦੇ ਹਨ॥

ਇਸੇ ਤਰ੍ਹਾਂ ਦੂਰੋਂ ਦੂਰੋਂ ਜੋ ਸੰਗਤਾਂ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਲਈ ਜਾਂਦੀਆਂ ਸਨ ਉਨਾਂ ਨੂੰ ਬੀ ਬਤੇਰਾ ਔਖ ਹੁੰਦਾ ਸੀ। ਪਰ ਜਦੋਂ ਦੀ ਰੇਲ ਬਨ ਗਈ ਹੈ ਲੋਕੀ ਅੰਮ੍ਰਿਤਸਰ ਦਾ ਅਸ਼ਨਾਨ ਕਰਕੇ ਇੱਕੋ ਦਿਹਾੜੀ ਵਿੱਚ ਪਰਤ ਆਉਂਦੇ ਹਨ। ਗੰਗਾ ਦੇ ਜਾਤ੍ਰੀ ਗੰਗਾ ਨਾਕੇ ਬੀ ਦੂਜੇ ਤ੍ਰੀਜੇ ਦਿਨ ਮੁੜ ਆਉਂਦੇ ਹਨ।

ਜਦ ਕਦੇ ਇੱਕ ਮੁਲਖ ਵਿੱਚ ਕਾਲ ਪੈਂਦਾ ਸੀ ਤਾਂ ਉੱਥੋਂ ਦੇ ਲੋਕਾਂ ਨੂੰ ਦਾਣਾ ਫੱਕਾ ਨਹੀਂ ਸੀ ਲੱਭਦਾ ਅੰਨ ਪੈਦਾ ਨ ਹੋਵੇ ਤਾਂ ਲੈਨ ਕਿੱਥੋਂ? ਰੁਪਏ ਭਾਵੇਂ ਕਿੰਨੇ ਪਏ ਪੱਲੇ ਹੋਣ ਘਰ ਛੱਡਕੇ ਉੱਜੜ ਪੁੱਜੜ ਕੇ ਮੁਲਖੋ ਮੁਲਖ ਲੋਕ ਖੱਜਲ ਹੁੰਦੇ ਸਨ, ਪਰ ਜਦੋਂ ਦੀ ਰੇਲ ਬਨੀ ਹੈ ਤੁਰਤ ਅਨਾਜ ਇੱਕ ਪਾਸਿਓਂ ਦੂਜੇ ਪਾਸੇ ਲਗਾ