ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/119

ਇਹ ਸਫ਼ਾ ਪ੍ਰਮਾਣਿਤ ਹੈ

(੧੧੪)


ਆ ਜਾਂਦੀ ਹੈ ਚੇਤਨਤਾਈ॥
ਹੋਵੇ ਸੋਹਣੀ ਸ਼ਕਲ ਸੁਆਈ ॥੨॥
ਆਓ ਚੱਲੋ ਨਦੀ ਕਿਨਾਰੇ।
ਮੱਛੀ ਵਾਙੂੰ ਤਰੀਯੇ ਸਾਰੇ॥
ਨੇਮ ਨਾਲ ਕਰੀਯੇ ਅਭਯਾਸ।
ਤਰਨਾਂ ਆ ਜਾਂਦਾ ਹੈ ਖ਼ਾਸ ॥੩॥
ਸੱਭੇ ਸਖੀਆਂ ਲਾਉਣ ਤਾਰੀ।
ਜਲ ਪੰਛੀ ਬਣ ਲੈਣ ਉਛਾਰੀ॥
ਡੱਡਾਂ ਵਾਂਗ ਚੁੱਭੀਆਂ ਲਾਉਣ।
ਅਪਸ ਵਿੱਚ ਰਲ ਖੇਡ ਮਚਾਉਣ ॥੪॥
ਝਰੇ ਪਹਾੜਾਂ ਥੋਂ ਜੋ ਪਾਣੀ।
ਅਤ ਨਿਰਮਲ ਠੰਡਾ ਬਰਫ਼ਾਨੀ।
ਚਲੋ ਕਿਸੇ ਸਿਲ ਉੱਤੇ ਜਾਈਯੇ।
ਉਥੇ ਪਿੰਡਾ ਮਲ ਮਲ ਨ੍ਹਾਈਯੇ ॥੫॥
ਬਰਖਾ ਰੁੱਤ ਭਲੀ ਹੈ ਆਈ।
ਕਾਲੀ ਘਟਾ ਚੁਵੇਰੇ ਛਾਈ।
ਚਮਕੇ ਬਿਜਲੀ ਬੂੰਦਾਂ ਬਰਸਨ।
ਨਿਰਤ ਕਰਨ ਹਰਖਨ ਜਲ ਪਰਸਨ ॥੬॥
ਵੇਹੜੇ ਵਿੱਚ ਸਈਆਂ ਮਿਲ ਨ੍ਹਾਉਣ।
ਗਾਓਣ ਤੌੜੀ ਨਾਲ ਵਜਾਉਣ
ਤਨ ਨੂੰ ਆਵੇ ਸੀਤਲ ਤਾਈ।
ਸੁਸਤੀ ਸਾਰੀ ਦੂਰ ਨਸਾਈ ॥੭॥