ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/112

ਇਹ ਸਫ਼ਾ ਪ੍ਰਮਾਣਿਤ ਹੈ

(੧੦੭)



( ੫੪) ਆਲਸ ॥


ਦੇਹ ਵਿੱਚ ਆਲਸ ਇੱਕ ਬੜਾ ਭਾਰਾ ਰੋਗ ਹੈ।
ਕਿਉਂ ਜੋ ਓਸ ਥਾਂ ਅਨੇਕ ਔਗੁਣ ਅਤੇ ਦੁਖ ਨਿਕਲਦੇ
ਹਨ। ਤ੍ਰਿਹੁੰ ਔਗੁਣਾਂ ਦਾ ਵਰਨਣ ਅਸੀਂ ਐਥੇ
ਕਰਦੇ ਹਾਂ: -

ਪਹਿਲਾ ਤਾਂ ਆਲਸਨ ਕੁੜੀ ਝੂਠ ਬੋਲਣ ਨੂੰ ਤਿਆਰ
ਹੁੰਦੀ ਹੈ। ਜਿਹਾ ਕਿ ਅਸੀਂ ਪਹਿਲੇ ਸੱਚ ਬੋਲਣ ਦੇ ਪਾਠ
ਵਿੱਚ ਦੱਸ ਆਏ ਹਾਂ ਕਿਓਕਿ ਜੇ ਕੋਈ ਉਸਨੂੰ ਕਹੇ ਕਿ
ਫ਼ਲਾਨੇ ਕੋਲ ਜਾਹ ਤਾਂ ਉਹ ਸਹਿਜੇ ਹੀ ਕਹੇਗੀ ਕਿ
ਉਹ ਘਰ ਨਹੀਂ ਅਤੇ ਜੇ ਕੋਈ ਕਹੇ ਕਿ ਫ਼ਲਾਣੀ ਚੀਜ਼
ਲੈ ਆ ਤਾਂ ਉਹ ਕਹੇਗੀ ਮੈਂ ਜਾਣਦੀ ਹਾਂ ਉਹ ਸ਼ੈ
ਨਹੀਂ ਮਿਲਣੀ॥

ਦੂਜੇ ਇਹ ਜੋ ਕੰਮ ਤਾਂ ਕੁਝ ਕਰ ਸਕਦੀ
ਹੀ ਨਹੀਂ ਅਤੇ ਸੁਖ ਦੀ ਇੱਛਿਆ ਕਰਦੀ ਹੈ,
ਉਹਦੇ ਨਾ ਕੰਮ ਕਰਨ ਥੋਂ ਉਹਦਾ ਸੁਖ ਦਿਨ ਦਿਨ
ਘਟਦਾ ਜਾਂਦਾ ਹੈ। ਉਹ ਨਿਰਾ ਗੱਪਾਂ ਮਾਰਨ
ਵਿੱਚ ਪਰਸਿੰਨ ਹੁੰਦੀ ਹੈ॥

ਤੀਜੇ ਆਲਸ ਕਰਨ ਵਾਲੀਆਂ ਪਰਾਇਆ ਭਰੋਸਾ
ਰੱਖਦੀਆਂ ਹਨ ਅਤੇ ਦੂਜੀਆਂ ਦੇ ਵੱਸ ਹੁੰਦੀਆਂ ਹਨ।