ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/106

ਇਹ ਸਫ਼ਾ ਪ੍ਰਮਾਣਿਤ ਹੈ

(੧੦੧)


ਨੂੰ ਮਿਲੇਗਾ! ਕਿਉਂ ਜੋ ਧਨ ਸ਼ਾਹੂਕਾਰਾਂ ਦੀ ਹੱਟੀ ਵਿੱਚ
ਨਹੀ, ਧਨ ਤਾਂ ਮਨੁੱਖ ਦੇ ਕਰ ਪੈਰ ਵਿੱਚ ਹੈ ਅਤੇ
ਅਕਲ ਹੀ ਧਨ ਦਾ ਖਜ਼ਾਨਾ ਹੈ॥

ਸੋ ਇਸ ਤਰ੍ਹਾਂ ਜੋ ਆਪਣੀ ਗ਼ਰਜ਼ ਪੂਰੀ ਕਰੇ।
ਉਹਨੂੰ ਕੋਈ ਦੋਸ਼ ਨਹੀਂ। ਐਉਂ ਅਪਣਾ ਮਤਲਬ ਹਰ
ਇੱਕ ਕੱਢਣਾ ਚਾਹੀਦਾ ਹੈ। ਪਰ ਹੁਣ ਜੇ ਕੋਈ ਲੋਭੀ
ਆਦਮੀ ਆਪਣੀ ਹੀ ਭਲਿਆਈ ਸੋਚੇ ਅਤੇ ਭਾਵੇਂ ਕਿਸੇ
ਹੋਰ ਦਾ ਜਾਨ ਹੋਵੇ ਆਪਣੇ ਹਿਤ ਵੱਲ ਧਿਆਨ ਰੱਖੇ,
ਤਾਂ ਉਹ ਮਤਲਬੀ ਹੈ। ਅਜੇਹਾ ਮਨੁੱਖ ਦੂਰ ਕਰਦਾ ਹੈ।

ਕਦੇ ਅਜੇਹਾ ਬੀ ਹੁੰਦਾ ਹੈ ਜੋ ਕਿਸੇ ਮਤ-
ਲਬੀ ਨੂੰ ਤੇਰੇ ਮੇਰੇ ਨਾਲ ਕੰਮ ਪਏ ਤਾਂ ਦੁਭਾਉਕਾ ਪਾਕੇ
ਆਪਣਾ ਕੰਮ ਕੱਢ ਲੈਂਦਾ ਹੈ। ਪਰ ਪਿੱਛੋਂ ਵਾਕਫ
ਨਹੀਂ ਬਣਦਾ। ਨਾ ਕੀਤੇ ਨੂੰ ਜਾਨਦਾ ਹੈ ਅਰ
ਮਗਰੋਂ ਬਾਤ ਨਹੀਂ ਪੁੱਛਦਾ। ਅਜੇਹਾ ਮਨੁੱਖ ਭਾਵੇਂ
ਮਰਦ ਹੋਵ ਭਾਵੇਂ ਤ੍ਰੀਮਤ ਉਸ ਥਾਂ ਦੂਰ ਰਹੋ
ਅਤੇ ਓਹਦੀਆਂ ਗੱਲਾਂ ਤੇ ਨ ਪਤੀਜੋ। ਇੱਕ ਅਖੌਤ ਹੈ,
"ਦੁਨੀਆਂ ਮਤਲਬ ਦੀ" ਕਿਉਂ ਜੋ ਦੁਨੀਆਂ ਵਿੱਚ ਬਹੁਤ
ਸਾਰੇ ਲੋਕ ਮਤਲਬੀ ਹਨ, ਦੂਜੇ ਦੀ ਪਰਵਾਹ ਨਹੀਂ
ਕਰਦੇ। ਪਰ ਹੇ ਕੁੜੀਓ! ਤੁਹਾਨੂੰ ਅਜੇਹਾ ਨਹੀਂ ਹੋਣਾ
ਚਾਹੀਦਾ।