ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/105

ਇਹ ਸਫ਼ਾ ਪ੍ਰਮਾਣਿਤ ਹੈ

(੧੦੦)

ਕੀ ਕਹਿੰਦਾ ਸੀ? ਕਿਉਂ ਜੋ ਮੈਂ ਵੇਖਦਿਆਂ ਉਸਨੈ
ਮੂੰਹ ਤੇਰੇ ਕੰਨਾਂ ਨਾਲ ਲਾਇਆ ਸੀ।

ਉਸ ਉੱਤਰ ਦਿੱਤਾ ਕਿ ਉਹ ਕਹਿੰਦਾ ਸੀ
ਕਿ ਉਨ੍ਹਾਂ ਦੀ ਮਿੱਤ੍ਰਤਾਈ ਤੋਂ ਬਚਦੇ ਹੋ, ਜੋ ਔਖੇ ਵੇਲੇ
ਆਪਣੇ ਮਿੱਤ੍ਰਾਂ ਨੂੰ ਛੱਡ ਦੇਂਦੇ ਹਨ।

(੫੦) ਆਪਣਾ ਮਤਲਬ ਕੱਢਣਾ ।


ਦੇਖਣਾ ਕੁੜੀਓ ਮਤਲਬੀ ਨ ਬਨਣਾਂ। ਇਹ
ਬੜਾ ਦੋਸ਼ ਹੈ। ਭਾਵੇਂ ਕੋਈ ਮਨੁੱਖ ਅਜੇਹਾਂ ਨਹੀਂ ਜਿਸ
ਨੂੰ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਗੌਂ ਨਾ ਹੋਵੇ। ਸੰਸਾਰ
ਵਿੱਚ ਸਭਨਾਂ ਨੂੰ ਆਪੋ ਆਪਣੀ ਗਰਜ਼ ਲੱਗੀ ਹੋਈ ਹੈ।
ਪਰ ਗਰਜ਼ਾਂ ਪੂਰੀਆਂ ਕਰਨ ਦੇ ਵੱਖੋ ਵੱਖਰੇ ਢਬ ਹਨ,
ਇੱਕ ਤਾਂ ਐਉਂਹੈ ਪਈ ਜਿੱਕੁਰ ਕੋਈ ਆਦਮੀ ਜਿਸਦੇ
ਪਾਸ ਥੋੜਾ ਧਨ ਹੈ ਇਹ ਦਿਲ ਵਿੱਚ ਸੋਚੇ ਜੋ ਮੇਰਾ ਧਨ
ਵਧੋ। ਜੇ ਧਨ ਪੱਲੇ ਹੋਵੇ ਤਾਂ ਮਾਨ ਵਧੇ। ਹੁਣ ਉਹ
ਉਪਾਉ ਕਰੇ ਜਿਨ੍ਹਾਂ ਨਾਲ ਸਬ ਧਨੀ ਹੁੰਦੇ ਹਨ। ਉੱਦਮ
ਕਰਕੇ ਧਨ ਕਮਾਏ। ਜੋ ਕੁਝ ਖੱਟੇ ਉਸ ਵਿੱਚੋਂ ਥੋੜਾ
ਬਹੁਤਾ ਜੋੜੇ। ਹਰ ਕੰਮ ਧਰਮ ਨਾਲ ਕਰੇ। ਹਰ ਕੰਮ
ਵਿੱਚ ਭਲਮਨਸਊ ਨਾਲ ਹੱਥ ਪਾਵੇ। ਜੇ ਉਹ ਸਿਆਣਾ
ਆਦਮੀ ਇਸੇ ਤਰ੍ਹਾਂ ਕਰਦਾ ਜਾਵੇ ਤਾਂ ਜਰੂਰ ਧਨ ਉਸ