ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/103

ਇਹ ਸਫ਼ਾ ਪ੍ਰਮਾਣਿਤ ਹੈ

(੯੮)


ਉੱਤੇ ਪਹਾੜ ਅਤੇ ਅਸੀਂ ਪਾਸੀਂ ਬੀ ਪਹਾੜ ਹੁੰਦਾ ਹੈ।
ਵਿੱਚੋਂ ਰੇਲ ਲੰਘ ਜਾਂਦੀ ਹੈ। ਉਸ ਵੇਲੇ ਹਨੇਰ ਘੁੱਪ ਹੋ
ਜਾਂਦਾ ਹੈ। ਪਰ ਰੇਲ ਵਿੱਚ ਬਿਜਲੀ ਦਾ ਚਾਨਣ ਹੁੰਦਾ
ਹੈ। ਸ਼ਿਮਲੇ ਵਿੱਚ ਸੜਕਾਂ ਬਣੀਆਂ ਹੋਈਆਂ ਹਨ।
ਕੇਈ ਕਿਸੇ ਪਾਸੇ ਜਾਂਦੀਆਂ ਹਨ, ਕੋਈ ਕਿਸੇ ਪਾਸੇ।
ਕੋਈ ਉਤ੍ਹਾਂ ਨੂੰ ਜਾਂਦੀਆਂ ਹਨ ਕੋਈ ਹਿਠਾਂ ਨੂੰ। ਸੜਕ
ਦੇ ਕੰਢੇ ਕੰਢੇ ਸਾਹਿਬ ਲੋਕਾਂ ਅਤੇ ਹੋਰਨਾਂ ਅਮੀਰਾਂ ਦੀਆਂ
ਕੋਠੀਆਂ ਬਣੀਆਂ ਹੋਈਆਂ ਹਨ ਕੋਹਾਂ ਤੀਕਰ ਲਗੀਆਂ
ਜਾਂਦੀਆਂ ਹਨ। ਵਿਚਕਾਰ ਕਰਕੇ ਵੱਡੇ ਸ਼ਿਮਲੇ ਦਾ
ਬਜ਼ਾਰ ਹੈ। ਤ੍ਰਿਕਾਲਾਂ ਵੇਲੇ ਮੇਮਾਂ ਅਤੇ ਸਾਹਿਬ ਲੋਕ
ਜਿਸ ਵੇਲੇ ਸੈਲ ਕਰਨ ਨਿਕਲਦੇ ਹਨ, ਬੜੀ ਰੌਨਕ
ਹੁੰਦੀ ਹੈ। ਪਰ ਤ੍ਰਿਹਵਾਂ ਲਾਟਾਂ ਦੀ ਹੀ ਬੱਘੀ ਚਲ
ਸਕਦੀ ਹੈ। ਹੋਰ ਕਿਸੇ ਦੀ ਬੱਘੀ ਚੱਲਣ ਦਾ ਹੁਕਮ
ਨਹੀਂ। ਕੋਈ ਸਾਹਿਬ ਲੋਕ ਟੁਰਦੇ ਹਨ ਕੋਈ ਘੋੜੇ ਦੀ
ਸਵਾਰੀ ਕਰਦੇ ਹਨ ਕੋਈ ਰਿਕਸ਼ਾ ਵਿੱਚ ਜਾਂਦੇ ਹਨ।

ਪੰਜਾਬ ਵਿੱਚ ਸ਼ਿਮਲੇ ਨਾਲੋਂ ਛੋਟੀਆਂ ਹੋਰ
ਬਾਹਲੀਆਂ ਠੰਢੀਆਂ ਥਾਂਵਾਂ ਹਨ। ਇਨ੍ਹਾਂ ਵਿੱਚੋਂ
ਕੋਹਮਰੀ ਅਤੇ ਡਲਹੌਜ਼ੀ ਵਿੱਚ ਸਾਹਿਬ ਲੋਕਾਂ ਅਤੇ
ਫ਼ੌਜਾਂ ਦੀ ਚੋਖੀ ਰੌਨਕ ਹੋ ਜਾਂਦੀ ਹੈ। ਕਾਂਗੜੇ
ਵੱਲ ਧਰਮਸਾਲਾ ਨਾਮੇ ਪਹਾੜੀ ਠੰਢੀ ਥਾਂ ਹੈ, ਪਰ ਭੁਚਾਲ
ਨਾਲ ਇਹ ਇਲਾਕਾ ਨਸ਼੍ਹ ਹੋ ਗਿਆ ਹੈ।