ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/101

ਇਹ ਸਫ਼ਾ ਪ੍ਰਮਾਣਿਤ ਹੈ

(੯੬)



(੪੮) ਠੰਡੀਆਂ ਥਾਂਵਾਂ ॥



ਬੀਬੀਓ! ਜੇਠ ਹਾੜ ਦੀ ਰੁੱਤ ਹੈ। ਵੇਖੋ! ਕਿੰਨੀ
ਗਰਮੀਂ ਹੈ। ਜਿਮੀ ਕੀਕਣ ਭੱਠੀ ਵਾਙਣ ਤਪੀ ਹੋਈ
ਹੈ। ਪੰਛੀ ਗਰਮੀ ਦੇ ਮਾਰੇ ਬ੍ਰਿਛਾਂਦੇ ਦੇ ਪੱਤ੍ਰਾ ਵਿੱਚ ਲੁਕਦੇ
ਜਾਂਦੇ ਹਨ। ਜਨੌਰ ਕੁੱਤੇ ਆਦਿਕ ਹੌਂਕਦੇ ਹਨ।
ਆਦਮੀ ਹਨ੍ਹੇਰੀਆਂ ਕੋਠੜੀਆਂ ਵਿੱਚ ਜਿੱਥੇ ਸੂਰਜ
ਦੀਆਂ ਕਿਰਣਾਂ ਨਹੀਂ ਪੈਂਦੀਆਂ ਜਾ ਟਿਕਦੇ ਹਨ।
ਬਾਹਲੇ ਗੁਣਾਂ ਜਾਂ ਹੋਰ ਠੰਡੀਆਂ ਥਾਂਵਾਂ ਵਿੱਚ ਦੁਪਹਿਰ
ਕੱਟਦੇ ਹਨ। ਤੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਰਿਜਕ ਦਿੱਤਾ
ਹੈ ਉਹ ਸਰਖਾਨਿਆਂ ਵਿੱਚ ਅਰਾਮ ਕਰਦੇ ਹਨ।
ਨੌਕਰ ਚਾਕਰ ਪੱਖੇ ਝੱਲਦੇ ਹਨ। ਪਰ ਫੇਰ ਭੀ ਉਨ੍ਹਾਂ ਨੂੰ
ਗਰਮੀ ਲੱਗਦੀ ਹੈ। ਇਨ੍ਹਾਂ ਦਿਨਾਂ ਵਿੱਚ ਕੋਈ ਸਾਹਿਬ
ਲੋਕ ਤੇ ਦੋਸੀ ਅਮੀਰ ਮੈਦਾਨਾਂ ਨੂੰ ਛੱਡ ਕੇ ਠੰਢਿਆਂ
ਪਹਾੜਾਂ ਤੋਂ ਚਲੇ ਜਾਂਦੇ ਹਨ, ਉੱਥੇ ਬੰਗਲੇ ਬਣੇ ਹੋਏ
ਹੁੰਦੇ ਹਨ। ਹਾੜ੍ਹ ਵਿੱਚ ਬੀ ਓਥੇ ਏਨੀ ਠੰਢ ਹੁੰਦੀ ਹੈ
ਜੋ ਰਾਤ ਨੂੰ ਲੇਫ਼ ਤੁਲਾਈ ਬਿਨਾਂ ਸੁੱਤਾ ਨਹੀਂ ਜਾਂਦਾ
ਸਾਡੇ ਪੰਜਾਬ ਵਿੱਚ ਅਜਿਹੇ ਥਾਂ ਬਹੁਤ ਹਨ॥
ਇਨ੍ਹਾਂ ਠੰਢੀਆਂ ਥਾਂਵਾਂ ਵਿੱਚ ਸ਼ਿਮਲਾ ਬੜੀ
ਸੁੰਦਰ ਥਾਂ ਹੈ। ਇਹ ਸਾਡੇ ਪੰਜਾਬ ਦੇਸ਼ ਦੀ ਉੱਤਰ ਅਤੇ
ਚੜ੍ਹਦੇ ਦੀ ਗੁੱਠ ਵੱਲ ਹਿਮਾਲਾ ਪਹਾੜ ਵਿੱਚ ਹੈ। ਸਾਡੇ