ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੫ )

ਗਿੱਧ॥

ਰਤੀ ਸਾਮਣੇ ਦੇਖਣਾ! ਕਿੰਨੀਆਂ ਗਿੱਧਾਂ ਜੁੜ ਰਹੀਆਂ ਹਨ!
ਕਿਸੇ ਚਾਟ ਦਾ ਲੋਭ ਹੋਇਗਾ।ਓਹੋ ! ਕੋਈ ਮੁਰਦਾਰ ਬੈਲ ਹੈ,ਯਾ
ਕਿਸੇ ਗੱਦੋ ਦੀ ਲੋਥ ਹੈ-ਅਜੇਹਾ ਮਾਸ ਹੀ ਖਾ ਖਾਕੇ ਝੱਟ
ਟਪਾਉਂਦੀਆਂ ਹਨ। ਇਨ੍ਹਾਂ ਦੀਆਂ ਸੂਰਤਾਂ ਕੇਹੀਆਂ ਭੈੜੀਆਂ ਅਤੇ
ਡਰਾਉਣੀਆਂ ਹਨ-ਵੱਡੇ ਵੱਡੇ ਡੀਲ ਮੈਲੇ ਮੈਲੇ ਭੂਰੇ ਭੂਰੇ
ਖੰਭ, ਨੰਗੀਆਂ ਨੰਗੀਆਂ ਗਰਦਣਾਂ ਗੰਜੇ ਗੰਜੇ ਸਿਰ, ਮੁੜੀਆਂ
ਹੋਈਆਂ ਚੁੰਜਾਂ, ਪਾੱਟੇ ਪਾੱਟੇ ਦੀੱਦੇ ਕੇਹੇ ਕੁਚੀਲ ਜਨੌਰ ਹਨ !
ਕੇਹੀਆਂ ਮੈਲੀਆਂ ਵਸਤਾਂ ਨੂੰ ਸੁਆਦ ਲਾ ਲਾਕੇ ਖਾਂਦੀਆਂ
ਹਨ! ਏਹ ਆਪਣੇ ਖਾੱਜੇ ਪੁਰ ਐਉਂ ਡਿਗਦੀਆਂ ਹਨ, ਕਿ
ਅਸੀਂ ਸਿਰ ਉੱਤੇ ਜਾ ਪਹੁੰਚਦੇ ਹਾਂ, ਤਾਂਹੀਓ ਖਬਰ ਹੁੰਦੀ ਹੈ,
ਫੇਰ ਆਪਣੇ ਭੋਜਨ ਨੂੰ ਅਰਮਾਨ ਨਾਲ ਛੱਡ ਦਿੰਦੀਆਂ ਹਨ,
ਚੌੜੇ ਚੌੜੇ ਖੰਭ ਖਿਲਾਰਕੇ ਚੁਪਚੁਪਾਤੇ ਉਡ ਜਾਂਦੀਆਂ ਹਨ,
ਕੁਝ ਦੂਰ ਨਹੀਂ ਜਾਂਦੀਆਂ ਦੁਆਲੇ ਜੋ ਰੁੱਖ ਹਨ, ਉਨ੍ਹਾਂ ਹੀ ਪੁਰ
ਜਾ ਬੈਠਦੀਆਂ ਹਨ, ਕਿ ਮਨ ਭਾਉਂਦਾ ਭੋਜਨ ਅੱਖਾਂ ਤੇ ਪਰੋਖੇ
ਨਾ ਹੋਏ, ਜਾਂ ਵੇਲਾ ਮਿਲੇ ਝੱਟ ਆ ਮੌਜੂਦ ਹੋਣ। ਇਹ ਵਡਾ
ਉ ਹੈ । ਚਾਹੁੰਦਾ ਹੈ, ਕਿ ਨੱਕੋ ਨੱਕ ਭਰ ਜਾਵਾਂ । ਚੰਗੀ ਤਰਾਂ