ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੪ )

ਸਾ, ਕਿ ਜੰਗ ਹੋਣ ਲੱਗਾ, ਦੁਪਹਰ ਢਲੇ ਤਕ ਖੇਤ ਭੜਕਦਾ
ਰਿਹਾ, ਓੜਕ ਨੂੰ ਇਬਰਾਹੀਮ ਮਾਰਿਆ ਗਇਆ, ਅਤੇ ਬਾਬਰ
ਦੀ ਜਿੱਤ ਹੋਈ, ਇਹ ਅਜੇਹਾ ਯੁੱਧ ਹੋਇਆ ਹੈ, ਕਿ ਅੱਜ
ਤਕ ਇਸ ਦੀਆਂ ਵਾਰਾਂ ਚਲੀਆਂ ਆਉਂਦੀਆਂ ਹਨ। ਇਸ
ਦੇ ਮਗਰੋਂ ਹੋਰ ਕਈ ਲੜਾਈਆਂ ਮਾਰੀਆਂ, ਜਿਸ ਤੋਂ ਰਾਜ
ਦੇ ਪੈਰ ਜੰਮ ਗਏ ।।
ਭਾਵੇਂ ਬਾਬਰ ਕਈ ਵਾਰ ਵੈਰੀਆਂ ਨਾਲ ਵਡੀ ਤੱਦੋ
ਕਰਦਾ ਸੀ, ਪਰ ਫੇਰ ਛੇਤੀ ਢਲ ਜਾਂਦਾ ਸਾ, ਵਡਾ ਵਰਿਆਮ
ਸਾ, ਡਰ ਦੇ ਵੇਲੇ ਘਾਬਰਦਾ ਨਾ ਸਾ, ਅਤੇ ਕਲੇਸ ਦੇ ਵੇਲੇ
ਢੇਰੀ ਨਹੀਂ ਢਾਉਂਦਾ ਸੀ। ਇੱਕ ਲੜਾਈ ਵਿਖੇ ਵੈਰੀਆਂ ਦੀ
ਭੀੜ ਦੇਖਕੇ ਸਰਦਾਰ ਘਬਰਾ ਗਏ, ਅਤੇ ਹਿੰਦੁਸਤਾਨ ਤੋਂ
ਮੁੜਨ ਦੀ ਸਲਾਹ ਦਿੱਤੀ, ਵੱਡੀ ਔਖ ਇਹ ਹੋਈ, ਕਿ ਇਸ
ਵੇਲੇ ਇੱਕ ਨਜੂਮੀ ਅਰਥਾਤ ਜੋਤਸੀ ਤੁਰਕਸਤਾਨ ਤੇ ਆ-
ਇਆ, ਉਸ ਨੈ ਕਿਹਾ, ਮੇਰੀ ਵਿੱਦਯਾ ਬੀ ਦੱਸਦੀ ਹੈ,
ਇਸ ਯੁੱਧ ਵਿਖੇ ਵੈਰੀ ਦੀ ਜਿੱਤ ਹੋਇਗੀ, ਲੋਕ ਵਧੇਰਾ
ਘਾਬਰੇ, ਪਰ ਬਾਬਰ ਆਪਣੇ ਦਾਈਏ ਪੁਰ ਪੱਕਾ ਰਿਹਾ ,
ਜਯ ਹੋਈ, ਤਾਂ ਉਸ ਨਜੂਮੀ ਨੂੰ ਬੁਲਾਇਆ, ਕੁਝਕ ਸ
ਨੂੰ ਛਿੱਥਾ ਕੀਤਾ, ਕੁਝ ਝਿੜਕਿਆ, ਫੇਰ ਵੀ ਬਹੁਤ ਸ