ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੨ )

ਨੈ ਹਿੰਦੁਸਤਾਨ ਦੇ ਵੱਡੇ ਵੱਡੇ ਸੂਬੇ ਮਾਰੇ, ਦਿੱਲੀ ਵਿਖੇ ਆਪ
ਣਾ ਰਾਜ ਬਿਠਾਯਾ, ਅਤੇ ਕਈ ਕਈ ਪੀੜ੍ਹੀਆਂ ਰਾਜ ਕਰਕੇ
ਪਰਲੋਕ ਨੂੰ ਸਿਧਾਰੇ । ਚਿਰ ਤਕ ਏਹੋ ਵਰਤਾਰਾ ਵਰਤਦਾ ਰਿਹਾ
ਕਿ ਅਮੀਰ ਤੈਮੂਰ ਤੁਰਕਸਤਾਨ ਤੇ ਆਇਆ, ਪੰਜਾਬ ਨੂੰ
ਜਿੱਤਕੇ ਦਿੱਲੀ ਪੁੱਜਾ,ਉਸ ਨੂੰ ਲੁੱਟਿਆ, ਅਤੇ ਸਬ ਪੁਰ ਤਲਵਾਰ
ਚਲਾਈ, ਪਰ ਅਨੇਰੀ ਵਾਕਰ ਆਇਆ, ਅਤੇ ਵਾਉਵਰੋਲੇ
ਵਾਕਰ ਗਇਆ, ਉਸ ਦੇ ਜਾਣ ਤੇ ਮਗਰੋਂ ਦਿੱਲੀ ਵਿਖੇ
ਇੱਕ ਟੱਬਰ ਹੋਰ ਬਣਕੇ ਬਿਗੜ ਗਇਆ, ਦੂਜਾ ਅਜੇ ਹੈ
ਹੀ ਸਾ, ਕਿ ਤੈਮੂਰ ਦੇ ਵੰਸ ਵਿੱਚੋਂ ਬਾਬਰ ਬਾਦਸ਼ਾਹ ਤੁਰਕ
ਸਤਾਨ ਵਿਖੇ ਉੱਗਮਿਆ, ਅਤੇ ਦਿੱਲੀ ਪੁਰ ਫੌਜ ਲੈਕੇ
ਆਇਆ, ਹਿੰਦੁਸਤਾਨ ਵਿਖੇ ਚੁਗੱਤਿਆਂ ਦਾ ਰਾਜ ਉਸੇ
ਪੱਕਾ ਕੀਤਾ, ਹੁਣ ਰਤੀ ਬਾਬਰ ਦਾ ਹਾਲ ਸੁਣੋ ।।
ਇਹ ਬਾਦਸ਼ਾਹ ਬਾਰਾਂ ਵਰਿਆਂ ਦੀ ਅਵਸਥਾ ਵਿਖੇ ਗੱਦੀ
ਪੁਰ ਬੈਠਿਆ, ਅਤੇ ਵਡੇ ਉੱਦਮ ਅਰ ਵਰਿਆਮੀ ਨਾਲ
ਰਾਜ ਦੇ ਭਾਰ ਨੂੰ ਥੰਮਿਆ, ਇਸ ਦਾ ਬ੍ਰਿਤਾਂਤ ਸੁਣਕੇ ਅਚ
ਆਉਂਦਾ ਹੈ, ਇੱਕ ਉਹ ਸਮਯ ਸਾ, ਕਿ ਜਦ ਬਾਬਰ ਦੇ ਨਾਮ
ਦਾ ਧੋਂਸਾ ਵੱਜ ਰਿਹਾ ਸਾ, ਲੱਖਾਂ ਪੁਰ ਕਲਮ ਸੀ, ਇੱਕ
ਵੇਲਾ ਆਇਆ, ਕਿ ਪਹਾੜਾਂ ਅਤੇ ਜੰਗਲਾਂ ਵਿਖੇ