ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/96

ਇਹ ਸਫ਼ਾ ਪ੍ਰਮਾਣਿਤ ਹੈ

( ੭੭ )

ਕਿਸੇ ਹੋਰ ਪ੍ਰਕਾਰ ਦੇ ਬਟੇਰੇ ਹੁੰਦੇ ਹਨ, ਜੋ ਸਦਾ ਹਿੰਦੁਸਤਾਨ ਵਿਖੇ ਹੀ ਰਹਿੰਦੇ ਹਨ। ਉਨ੍ਹਾਂ ਵਿੱਚੋਂ ਇੱਕ ਪ੍ਰਕਾਰ ਦਾ ਬਟੇਰਾ, ਸਾਧਾਰਣ ਬਟੇਰਿਆਂ ਨਾਲ ਬਹੁਤ ਮਿਲਦਾ ਹੈ, ਪਰ ਉਸਦਾ ਰੰਗ ਇਨ੍ਹਾਂ ਕੋਲੋਂ ਵਧੀਕ ਭੜਕਦਾਰ ਹੁੰਦਾ ਹੈ ਅਤੇ ਨਰ ਦਾ ਪੋਟਾ ਬੀ ਕਾਲਾ ਹੁੰਦਾ ਹੈ। ਮਦੀਨ ਬਾਹਲੇ ਛੇ ਸੱਤ ਆਂਡੇ ਦਿੰਦੀ ਹੈ, ਦੇਖਣ ਨੂੰ ਮਲਾਈ ਦੀਆਂ ਗੋਲੀਆਂ ਵਾਕਰ ਹੁੰਦੇ ਹਨ, ਪਰ ਗੁਲਾਬੀ ਭਾਹ ਮਾਰਦੇ ਹਨ, ਉਨ੍ਹਾਂ ਉੱਤੇ ਕੁਝ ਭੂਰੀਆਂ ਜੇਹੀਆਂ ਚਿੱਤੀਆਂ ਬੀ ਹੰਦੀਆਂ ਹਨ॥
ਬਟੇਰਿਆਂ ਦੇ ਫੜਨ ਦਾ ਰਾਹ ਬਹੁਤ ਸੁਖਾਲਾ ਹੈ। ਚਿੜੀਮਾਰ ਯਾ ਫੰਧਕ ਯਾ ਬਟੇਰਿਆਂ ਦੇ ਖਿਲਾਰੀ ਦਸ ਵੀਹ ਯਾਂ ਵਧੀਕ ਬੋਲਣ ਵਾਲੇ ਬਟੇਰੇ ਇਕੱਠੇ ਕਰਦੇ ਹਨ, ਉਨ੍ਹਾਂ ਨੂੰ ਪੰਜਾਬ ਦੇਸ ਵਿਖੇ ਬੁਲਾਰੇ ਸੱਦਦੇ ਹਨ, ਰਾਤ ਦੇ ਸਮਯ ਕਈ ਮਨੱਖ ਜੁੜਕੇ ਬਾਹਰ ਜਾਂਦੇ ਹਨ, ਕਿਸੇ ਹਰੀ ਪੈਲੀ ਦੇ ਕੰਢੇ ਪੁਰ ਵੰਝ ਗੱਡਕੇ ਉਨ੍ਹਾਂ ਨਾਲ ਉਨ੍ਹਾਂ ਦੇ ਪਿੰਜਰੇ ਟੰਗ ਦਿੰਦੇ ਹਨ। ਇੱਸੇ ਖੇਤ ਦੀ ਇਕ ਨੱਕਰ ਪੁਰ ਪੈਲੀ ਦੇ ਉੱਤੇ ਵੱਡਾ ਸਾਰਾ ਜਾਲ ਵਿਛਾ ਦਿੰਦੇ ਹਨ, ਉਹ ਵੀਹ ਤੀਹ ਗਜ਼ ਲੰਮਾ ਚੌੜਾ ਹੁੰਦਾ ਹੈ, ਖੇਤ ਦੇ ਕੰਢੇ ਦੋਹੀਂ ਵੱਲੀਂ ਜਾਲ ਦੇ ਕੋਲ ਕੋਲ