ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/91

ਇਹ ਸਫ਼ਾ ਪ੍ਰਮਾਣਿਤ ਹੈ

( ੭੩ )

ਵਿੱਥਾਂ ਵਿਖੇ, ਜਿੱਥੇ ਚੁੰਝ ਵੜ ਨਹੀਂ ਸਕਦੀ, ਓਹੋ ਰੱਛ ਕੰਮ ਦਿੰਦਾ ਹੈ। ਉਹ ਕੀ ਹੈ? ਲੰਮੀ ਅਤੇ ਮਹੀਨ ਜੀਭ, ਇਸਦੇ ਸਿਰੇ ਪੁਰ ਨਿੱਕੀਆਂ ਨਿੱਕੀਆਂ ਨੋਕਾਂ ਹੁੰਦੀਆਂ ਹਨ, ਕਿ ਜੇਹੀਆਂ ਮੱਛੀ ਫੜਨ ਵਾਲੀਆਂ ਕੁੰਡੀਆਂ ਦੀਆਂ ਨੋਕਾਂ ਹੁੰਦੀਆਂ ਹਨ, ਜੀਭ ਕੱਢਕੇ ਐਂਨੀ ਵਧਾ ਸਕਦਾ ਹੈ, ਕਿ ਡੂੰਘੀਆਂ ਡੂੰਘੀਆਂ ਵਿੱਥਾਂ ਵਿੱਚ ਪਹੁੰਚ ਜਾਂਦੀ ਹੈ। ਅੰਦਰਲਿਆਂ ਕੀੜਿਆਂ ਨੂੰ ਤ੍ਰਿੱਖੀਆਂ ਨੋਕਾਂ ਵਿਖੇ ਪਰੋ ਕੇ ਕੱਢ ਲੈਂਦਾ ਹੈ। ਇਹਦੀ ਜੀਭ ਵਿੱਚ ਕੁਝ ਚੀਪ ਬੀ ਅਜੇਹੀ ਹੈ, ਕਿ ਨਿੱਕੇ ਨਿੱਕੇ ਕੀੜੇ ਅਤੇ ਉਨਾਂ ਦੇ ਆਂਡੇ ਉਸ ਵਿਖੇ ਚੰਬੜੇ ਆਉਂਦੇ ਹਨ॥
ਅਗਲੇ ਸਮਯ ਵਿਖੇ ਕੇਈਆਂ ਦੇਸਾਂ ਦੇ ਲੋਕ ਇਸਨੂੰ ਬਹੁਤ ਦੁਖਾਉਂਦੇ ਹੁੰਦੇ ਸਨ ਕਹਿੰਦੇ ਸਨ, ਕਿ ਬਿਰਛਾਂ ਵਿੱਚ ਛੇਕ ਕਰਕੇ ਸੁਕਾ ਦਿੰਦਾ ਹੈ, ਪਰ ਸੱਚ ਪੁੱਛੋ ਤਾਂ ਵੱਡੇ ਕੰਮ ਦਾ ਜਨੌਰ ਹੈ, ਗਲੀ ਹੋਈ ਲੱਕੜ ਨੂੰ ਕੱਟਕੇ ਜੁਦੀ ਕਰ ਦਿੰਦਾ ਹੈ, ਜੋ ਕੀੜੇ ਅੰਦਰ ਹੰਦੇ ਹਨ, ਖਾ ਲੈਂਦਾ ਹੈ, ਜੇ ਇਹ ਕੀੜੇ ਨਾ ਖਾਏ, ਤਾਂ ਬਿਰਛ ਦਾ ਬਿਰਛ ਖਰਾਬ ਹੋ ਜਾਏ॥
ਕਠਫੋੜਾ ਕੱਖਾਂ ਆਦਿਕਾਂ ਦਾ ਆਲ੍ਹਣਾਂ ਨਹੀਂ ਬਨਾਉਂਦਾ, ਕਿਸੇ ਬਿਰਛ ਵਿਖੇ ਗਲੇ ਹੋਏ ਥਾਂ ਪੋਲ