ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/89

ਇਹ ਸਫ਼ਾ ਪ੍ਰਮਾਣਿਤ ਹੈ

( ੭੧ )

ਕਠਫੋੜਾ

ਰਤੀ ਕੰਨ ਲਾਕੇ ਸੁਣਨਾ ਇਹ ਕੀ ਸ਼ਬਦ ਹੈ? ਸਾਮ੍ਹਣੇ ਬ੍ਰਿਛ ਪੁਰ ਕੇਹੀ ਖਟ ਖਟ ਹੋ ਰਹੀ ਹੈ, ਕਿ ਜਿਉਂ ਤਰਖਾਨ ਕੋਈ ਵਸਤੁ ਘੜਦਾ ਹੈ। ਧਯਾਨ ਲਾਕੇ ਦੇਖੋ, ਉਹ ਬਿਰਛ ਦੀ ਮੋਟੀ ਜੇਹੀ ਡਾਲ ਉੱਤੇ ਨਿਕਾ ਜਿਹਾ ਪੰਛੀ ਦਿਸਦਾ ਹੈ, ਆਪਣੀ ਕਿਰਤ ਵਿੱਚੁ ਰੁੱਝਾ ਹੋਇਆ ਹੈ, ਇਹ ਉੱਸੇ ਦਾ ਸ਼ਬਦ ਹੈ, ਕਠਫੋੜਾ ਇਹੋ ਹੈ, ਕਿਹਾ ਸੁੰਦਰ ਪੰਛੀ ਹੈ! ਇਸ ਦੇ ਬੱਗੇ ਅਤੇ ਕਾਲੇ ਖੰਭ ਕਿਹੇ ਚਮਕਦੇ ਹਨ, ਸਿਰ ਉੱਤੇ ਕਿਹੀ ਸੋਹਣੀ ਕਿਰਮਚੀ ਕਲਗੀ ਹੈ। ਕਿਹਾ ਬ੍ਰਿਛ ਨਾਲ ਚੰਬੜਿਆ ਹੋਇਆ ਹੈ, ਜੇ ਚਮਕਦਾਰ ਮੁਕਟ ਨਾ ਹੋਏ ਤਾਂ ਔਖਾ ਹੀ ਦਿਖਲਾਈ ਦਏ। ਇਹ ਕੀ ਕਰ ਰਿਹਾ ਹੈ ਗਲੀ ਹੋਈ ਲੱਕੜ ਪੁਰ ਠੁੰਗੇ ਮਾਰ ਰਿਹਾ ਹੈ, ਯਾ ਤਾਂ ਉਸ ਵਿਖੇ ਕੀੜ ਬਹੁਤ ਹੋ ਗੲ ਹਨ, ਉਹ ਕੱਢ ਕੇ ਖਾਇਗਾ ਯਾਂ ਲੱਕੜ ਨੂੰ ਪੋਲੀ ਕਰ ਰਿਹਾ ਹੈ, ਆਹਲਣਾ ਬਣਾਕੇ ਉਸ ਵਿੱਚ ਰਹੇਗਾ ਇਸਦਿਆਂ ਪੰਜਿਆਂ ਨੂੰ ਵੇਖਦੇ ਸਾਰ ਮਲੂਮ ਹੋ ਜਾਂਦਾ ਹ, ਕਿ ਇਹ ਚੜ੍ਹਨ ਵਾਲਿਆਂ ਪੰਛੀਆਂ ਵਿੱਚੋਂ ਹੈ। ਉਹੋ ਚਾਰ ਅੰਗੁਲੀਆਂ ਹਨ, ਦੋ ਅੱਗੇ ਅਤੇ ਦੋ ਪਿੱਛੇ ਨੂੰ ਮੁੜਿਆ