ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/82

ਇਹ ਸਫ਼ਾ ਪ੍ਰਮਾਣਿਤ ਹੈ

( ੬੬ )

ਹੱਥ ਮਾਰਿਆ, ਅਤੇ ਆਹਲਣੇ ਨੂੰ ਤੋੜ ਖੋਹ ਤੀੱਲਾ ਤੀੱਲਾ ਕਰ ਭੋਂ ਨਾਲ ਮਾਰਿਆ। ਬਿਜੜਾ ਅਤੇ ਬਿਜੜੀ ਉੱਡਕੇ ਇੱਕ ਡਾਲੀ ਪੁਰ ਜਾ ਬੈਠੇ ਏਹ ਭਲਾ ਹੋਇਆ ਕਿ ਜਾਨ ਬਚ ਗਈ, ਬਿਜੜੀ ਨੇ ਘਰ ਦੇ ਉਜੜਨ ਅਤੇ ਇਸ ਵੇਲੇ ਦੀ ਬਿਪਤਾ ਨਾਲ ਦੁਖੀ ਹੋਕੇ ਬਿਜੜੇ ਨੂੰ ਇਹ ਦੋਹਾ ਸੁਣਾਇਆ:———

ਦੋਹਰਾ

ਸਿਖ ਮਤ ਉਸ ਨੂੰ ਦੇਈਏ, ਜਿਸਨੂੰ ਸਿੱਖ ਸੁਹਾਇ।
ਸਿੱਖ ਨਾ ਦੇਈਏ ਬਾਂਦਰਾਂ, ਬਿਜੜੇ ਦਾ ਘਰ ਢਾਇ॥

ਤਦ ਹੀ ਤੇ ਕਹਿੰਦੇ ਹਨ ਕਿ ਬਿਜੜਾ ਮੈਦਾਨ ਵਿਖੇ ਉੱਚਿਆਂ ਰੁੱਖਾਂ ਪੁਰ ਆਲ੍ਹਣਾ ਬਣਾਉਂਦਾ ਹੈ, ਕਿ ਜਿੱਥੇ ਕਿਸੇ ਦਾ ਹੱਥ ਨਾ ਪੁੱਜੇ॥
ਲੋਕ ਬਿਜੜੇ ਨੂੰ ਫੜ ਲੈਂਦੇ ਹਨ, ਇਸਦੇ ਲੱਕ ਵਿੱਚ ਪੇੱਟੀ ਬੰਨ੍ਹਦੇ ਹਨ, ਅਤੇ ਵੱਡੇ ਅਚਰਜ ਕਰਤਬ ਸਿਖਾਉਂਦੇ ਹਨ, ਉਹਨੂੰ ਵਿਖਾਕੇ ਖੂਹ ਵਿਖੇ ਛੱਲਾ ਸਿੱਟਦੇ ਹਨ, ਉਹ ਅਜੇਹੀ ਫੁਰਤੀ ਨਾਲ ਜਾਂਦਾ ਹੈ, ਕਿ ਛੱਲਾ ਅਜੇ ਪਾਣੀ ਤੀਕ ਹੀ ਨਹੀਂ ਪਹੁੰਚਦਾ, ਕਿ ਰਾਹ ਵਿੱਚੋਂ ਹੀ ਲਪਕ ਕੇ ਫੜ ਲਿਆਉਂਦਾ ਹੈ। ਨਿੱਕਾ ਜਿਹਾ ਲਿਫਾਫਾ