ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/80

ਇਹ ਸਫ਼ਾ ਪ੍ਰਮਾਣਿਤ ਹੈ

( ੬੪ )

ਕੋਠੜੀ ਜੇਹੀ ਬਨਾ ਲੈਂਦੇ ਹਨ, ਮਦੀਨ ਉਸ ਵਿਖੇ ਦੋ ਯਾ ਤ੍ਰੈ ਚਿੱਟੇ ਆਂਡੇ ਦੇ ਦਿੰਦੀ ਹੈ, ਬੂਹਾ ਦੂਜੀ ਵੱਲ ਹੁੰਦਾ ਹੈ, ਅਤੇ ਉਸਦਾ ਰਾਹ ਹੇਠੋਂ ਹੁੰਦਾ ਹੈ। ਓਹ ਗਿੱਲੀ ਮਿੱਟੀ ਦੀਆਂ ਮਿੱਕਰਾਂ ਲਿਆਉਂਦੇ ਹਨ, ਅਤੇ ਆਹਲਣੇ ਵਿਖੇ ਲਾਉਂਦੇ ਹਨ, ਇਹ ਇਸ ਲਈ ਕਰਦੇ ਹੋਣਗੇ ਕਿ ਆਹਲਣੇ ਦਾ ਭਾਰ ਇੱਕੋ ਜੇਹਾ ਰਹ, ਅਤੇ ਵਾਉ ਨਾਲ ਇੱਧਰ ਉੱਧਰ ਨਾ ਉੱਡੇ। ਲੋਕ ਕਹਿੰਦੇ ਹੁੰਦੇ ਹਨ, ਕਿ ਬਿਜੜਾ ਟਟੇਣਿਆਂ ਨੂੰ ਫੜਕੇ ਇਨ੍ਹਾਂ ਮਿੱਟੀ ਦੀਆਂ ਡਲੀਆਂ ਪੁਰ ਰੱਖ ਦਿੰਦਾ ਹੈ ਕਿ ਰਾਤ ਦੇ ਵੇਲੇ ਘਰ ਵਿੱਚ ਲੋ ਰਹੇ। ਤੁਹਾਨੂੰ ਇੱਕ ਵਾਰਤਾ ਸੁਣਾਉਂਦੇ ਹਾਂ, ਭਾਵੇਂ ਸੱਚੀ ਨਹੀਂ ਪਰ ਅਤੀ ਹੀ ਅਚਰਜ ਹੈ॥
ਕਿਸੇ ਜੰਗਲ ਵਿਖੇ ਤਾੜਦੇ ਰੁੱਖ ਪੁਰ ਬਿਜੜੇ ਦਾ ਆਹਲਣਾ ਸਾ, ਇਕ ਦਿਨ ਵਰਖਾ ਕਾਲ ਵਿਖੇ ਸੰਧ੍ਯਾ ਦੇ ਸਮਯ ਬਿਜੜਾ ਅਤੇ ਬਿਜੜੀ ਆਪਣੇ ਘਰ ਵਿਖੇ ਬੈਠੇ ਸਨ, ਕਿ ਅਚਾਣਕ ਬਦਲੀ ਛਾ ਗਈ, ਬਿਜਲੀ ਚਮਕਣ ਲੱਗੀ, ਵੱਡੀਆਂ ਵੱਡੀਆਂ ਬੂੰਦਾਂ ਬਰਸਣ ਲੱਗ ਪਈਆਂ ਇਨ੍ਹਾਂ ਨੇ ਆਪਣੇ ਆਹਲਣੇ ਵਿਖੇ ਕਈ ਟਟਾਣੇ ਸਜਾਕੇ ਘਰ ਵਿਖੇ ਉਜਾਲਾ ਕਰ ਰਖਿਆ ਸਾ, ਜੌਂਕੀ ਗੱਲਾਂ ਕਰ ਰਹੇ ਸੇ, ਮੀਂਹ ਮੋਹਲੇ ਧਾਰ ਪੈਣ ਲੱਗਿਆ, ਪਰ