ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/70

ਇਹ ਸਫ਼ਾ ਪ੍ਰਮਾਣਿਤ ਹੈ

( ੫੬ )

ਭਾਹ ਮਾਰਦਾ ਚਿੱਟਾ ਹੁੰਦਾ ਹੈ, ਅਤੇ ਉਨ੍ਹਾਂ ਪੁਰ ਊਦੇ ਅਤੇ ਭੂਰੇ ਧੱਬੇ ਵੇਖੇ ਜਾਂਦੇ ਹਨ॥
ਕਈਆਂ ਕਹਾਣੀਆਂ ਤੋਂ ਪ੍ਰਤੀਤ ਹੁੰਦਾ ਹੈ, ਕਿ ਇਹ ਜਨੌਰ ਵੱਡੀ ਸਮਝ ਵਾਲਾ ਹੈ, ਕਹਿੰਦੇ ਹਨ ਕਿ ਇੱਕ ਝਾਂਪਲ ਯਾ ਕਾਲਕਲਿੱਚੀ ਕਿਸੇ ਰੁੱਖ ਦੀ ਟਾਹਣੀ ਪੁਰ ਬਠੀ ਸੀ, ਸਾਮ੍ਹਨੇ ਡਿੱਠਾ, ਕਿ ਇੱਕ ਹੋਰ ਝਾਂਪਲ ਵੱਡੀ ਮੋਟੀ ਜੇਹੀ ਟਿੱਡੀ ਦੇ ਮਗਰ ਉੱਡਦੀ ਚਲੀ ਜਾਂਦੀ ਹੈ। ਇਹ ਚੀਕੁਣਾ ਗ੍ਰਾਸ ਵੇਖ ਕੇ ਇਸਦੇ ਮੂੰਹ ਵਿਖੇ ਜਲ ਭਰ ਆਇਆ, ਅਤੇ ਉਸ ਸ਼ਿਕਾਰ ਦੇ ਪਿੱਛੇ ਉੱਡੀ, ਇੱਕ ਦੋ ਝਪੱਟੇ ਮਾਰੇ ਪਰ ਦੂਜੇ ਦੇ ਕਾਰਣ ਰੁਕ ਗੲ। ਫੇਰ ਕੁਝ ਸੋਚੀ ਅਤੇ ਇੱਕ ਅਜੇਹੀ ਚੀਕ ਮਾਰੀ ਕਿ ਜਿਸਤੋਂ ਪ੍ਰਤੀਤ ਹੋਏ, ਕਿ ਕੋਈ ਵੈਰੀ ਆ ਪੁੱਜਾ, ਇਸ ਕੂਕ ਨਾਲ ਪਹਿਲੀ ਝਾਂਪਲ ਤ੍ਰਿਭਕ ਪਈ, ਅਤੇ ਆਪਣੇ ਸ਼ਿਕਾਰ ਨੂੰ ਛੱਡ ਕੇ ਭੱਜ ਗਈ, ਫੇਰ ਤਾਂ, ਉਹ ਟਿੱਡੀ ਇਸ ਦਾ ਮਾਲ ਸਾ, ਝੱਟ ਸ਼ਿਕਾਰ ਕਰ ਲਈ॥

_______