ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/68

ਇਹ ਸਫ਼ਾ ਪ੍ਰਮਾਣਿਤ ਹੈ

( ੫੪ )

ਮਹੀਆਂ, ਭੇਡਾਂ, ਬੱਕਰੀਆਂ ਜੋ ਚਰਦੀਆਂ ਫਿਰਦੀਆਂ ਹਨ, ਇਹ ਬਾਹਲਾ ਉਨ੍ਹਾਂ ਦੀ ਪਿੱਠ ਪੁਰ ਭੀ ਬੈਠ ਜਾਂਦਾ ਹੈ, ਅਤੇ ਆਪਣੀ ਸਵਾਰੀ ਪੁਰ ਸੈਲ ਕਰਦਾ ਫਿਰਦਾ ਹੈ॥
ਇਹ ਜਨੋਰ ਟਿੱਡੀਆਂ ਅਤੇ ਝੀਂਗ ਬਹੁਤ ਖਾਂਦਾ ਹੈ। ਬਾਹਲਾ ਇਨ੍ਹਾਂ ਨੂੰ ਧਰਤੀ ਪੁਰੋਂ ਫੜਦਾ ਹੈ, ਅਤੇ ਜਾਂ ਸ਼ਿਕਾਰ ਮਾਰ ਲੈਂਦਾ ਹੈ, ਤਾਂ ਖਾਨ ਲਈ ਫੇਰ ਆਪਣੇ ਡਾਲ ਪੁਰ ਆ ਬਹਿੰਦਾ ਹੈ। ਸੰਧ੍ਯਾ ਹੁੰਦੇ ਜਾਂ ਸੂਰਜ ਅਸਤ ਹੋਨ ਲਗਦਾ ਹੈ, ਤੇ ਕਿਸੇ ਰੁੱਖ ਦੀ ਡਾਲੀ ਪੁਰ ਬੈਠ ਜਾਂਦਾ ਹੈ, ਭੂੰਗੇ ਪਤੰਗੇ ਆਦਿਕ ਜੋ ਉਸ ਵੇਲੇ ਉੱਡਦੇ ਫਿਰਦੇ ਹਨ, ਉਨ੍ਹਾਂ ਨੂੰ ਝਪੱਟਾ ਮਾਰਕੇ ਫੜ ਲੈਂਦਾ ਹੈ॥
ਇਹ ਜਨੌਰ ਬੜਾ ਸੁੰਦਰ ਅਤੇ ਚੁਸਤ ਹੁੰਦਾ ਹੈ, ਬਰਾਬਰ ਬੋਲਦਾ ਰਹਿੰਦਾ ਹੈ, ਇਸ ਦੀ ਬੋਲੀ ਭਾਵੇਂ ਕੁਰਖਤ ਹੁੰਦੀ ਹੈ, ਪਰ ਉਸ ਵਿਖੇ ਵੱਡਾ ਆਨੰਦ ਆਉਂਦਾ ਹੈ, ਜੋ ਪੰਛੀ ਪ੍ਰਭਾਤ ਦੀ ਸੋਭਾ ਦਾ ਆਨੰਦ ਮਨਾਉਂਦੇ ਹੈਨ ਉਨ੍ਹਾਂ ਵਿੱਚੋਂ ਇਕ ਇਹ ਬੀ ਹੈ, ਉਨ੍ਹਾਲ ਵਿਖੇ ਬਾਹਲਾ ਲੋ ਲੱਗਣ ਤੇ ਮੁਹਰੇ ਬੋਲ ਬੋਲ ਕੇ ਲੋਕਾਂ ਨੂੰ ਜਗਾ ਦੇਂਦਾ ਹੈ। ਰਾਤ ਨੂੰ ਜਾਂ ਹੋਰ ਪੰਛੀ ਸੁੱਤੇ ਹੁੰਦੇ ਹਨ, ਇਹ ਕਦੇ ਕਦੇ ਖਿੜੀ ਹੋਈ ਚਾਨਣੀ ਵਿਖੇ ਕਿਸੇ