ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/24

ਇਹ ਸਫ਼ਾ ਪ੍ਰਮਾਣਿਤ ਹੈ

( ੧੮ )

ਮੁਹਰੇ ਆ ਪਏ, ਅਤੇ ਅਚਾਣਕ ਉਨ੍ਹਾਂ ਦਾ ਪੈਰ ਸਿੱਧਾ ਸ਼ੀਂਹ ਦੇ ਮੁਖ ਵਿਖ ਗਿਆ। ਸਾਹਿਬ ਨੇ ਚੰਗੀ ਫੁਰਤੀ ਕੀਤੀ, ਕਿ ਜੁੱਤੀ ਤਾਂ ਸ਼ੀਂਹ ਦੇ ਮੂੰਹ ਵਿਖੇ ਹੀ ਛੱਡੀ ਅਰ ਖਿੱਚ ਖੱਚਕੇ ਪੈਰ ਕੱਢ ਲਿਆ, ਪਰ ਜਦ ਤਕ ਜੀਉਂਦੇ ਰਹੇ ਲੰਗੜੇ ਹੋ ਗਏ।
ਸ਼ੀਂਹ ਨੂੰ ਬੱਚਾ ਜਿਹਾ ਲੈ ਕੇ ਪਾਲੀਏ, ਤਾਂ ਗਿਝ ਜਾਂਦਾ ਹ, ਪਰ ਫੇਰ ਬੀ ਡਰ ਹੀ ਰਹਿੰਦਾ ਹੈ। ਇਸ ਪ੍ਰਕਾਰ ਦਾ ਇੱਕ ਸ਼ੀਂਹ ਲਾਹੌਰ ਦੇ ਚਿੜੀਘਰ ਵਿਖੇ ਸਾ, ਬਿੱਲੀ ਦੇ ਬਲੂੰਗੜੇ ਦੀ ਤਰ੍ਹਾਂ ਖੇਡਦਾ ਰਹਿੰਦਾ ਸਾ, ਅਜੇਹਾ ਗਿੱਝਿਆ ਹੋਇਆ ਸਾ, ਕਿ ਲੋਕ ਉਸਦੇ ਸਿਰ ਉੱਤੇ ਹੱਥ ਫੇਰਦੇ ਹੁੰਦੇ ਸਨ, ਅਤੇ ਉਹ ਕੁਝ ਨਹੀਂ ਕਹਿੰਦਾ ਸਾ। ਇੱਕ ਵਾਰ ਪਿੰਜਰੇ ਵਿੱਚੋਂ ਨਿਕਲ ਗਿਆ ਜਮਾਦਾਰ ਜੋ ਰਾਖਾ ਸਾ ਮਗਰ ਲੱਗਾ, ਉਸ ਦੇ ਕੋਲ ਆਇਆ, ਅਤੇ ਹੱਥ ਜੋੜਕੇ ਬੋਲਿਆ, ਕਿ ਬਾੱਬਾ! ਤੇਰੇ ਪਿੱਛੇ ਟੁੱਕਰ ਖਾਂਦਾ ਸਾਂ, ਤੂੰ ਨਾ ਆਇਆ, ਤਾਂ ਰੋਟੀ ਗਈ, ਕਿਸੇ ਦਾ ਜਾਨ ਕੀਤਾ, ਤਾਂ ਜਾਨ ਪੁਰ ਬੀ ਬਲਾ ਆਈ, ਆ ਜਾ! ਆ ਜਾ! ਇਹ ਕਹਿਕੇ ਆਪਣੀ ਪੱਗ ਉਸਦੇ ਗਲ ਵਿੱਚ ਪਾਈ, ਅਤੇ ਚਿੜੀਘਰ ਵਿਖੇ ਉਸਨੂੰ ਲੈਗਿਆ। ਭਾਵੇਂ ਸ਼ੀਂਹ ਇਨ੍ਹਾਂ ਗੱਲਾਂ ਨੂੰ ਨਹੀਂ