ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/221

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੭ )

ਇਸਦੇ ਮਗਰੋਂ ਬੀ ਦਿਨ ਦੇ ਵੇਲੇ ਦਿਨ ਦਿਨ ਅਵੇਰ ਹੀ ਕਰਕੇ ਨਿਕਲਦਾ ਰਹੇਗਾ, ਅਤੇ ਹਰ ਦਿਨ ਸੰਧਯਾ ਦੇ ਸਮਯ ਪੂਰਬ ਨੂੰ ਝੁਕਦਾ ਜਾਇਗਾ, ਅਤੇ ਅੰਤ ਨੂੰ ਇੱਕ ਉਹ ਦਿਹਾੜਾ ਹੋਇਗਾ, ਕਿ ਇੱਧਰ ਸੂਰਜ ਪੱਛਮ ਵਿਖੇ ਅਸਤ ਹੋਇਆ, ਓਧਰ ਚੰਦ ਪੂਰਬ ਤੇ ਉਦਯ ਹੋਇਆ, ਇਸ ਦਿਨ ਚੰਦ ਪੂਰਾ ਹੋਇਗਾ, ਅਤੇ ਸਾਰੀ ਰਾਤ ਦਿੱਸੇਗਾ, ਸਵੇਰ ਨੂੰ ਜਿਸ ਵੇਲੇ ਸੂਰਜ ਪੂਰਬ ਤੇ ਨਿਕਲੇਗਾ, ਚੰਦ ਪੱਛਮ ਵਿਖੇ ਲੁਕ ਜਾਇਗਾ॥
ਪਹਿਲਾਂ ਚੰਦ ਸਵੇਰ ਨੂੰ ਅਵੇਰ ਕਰਕੇ ਨਿਕਲਦਾ ਹੈ, ਹੁਣ ਸੰਧਯਾ ਨੂੰ ਦਿਨ ਦਿਨ ਅਵੇਰ ਕਰਕੇ ਨਿਕਲੇਗਾ, ਅਤੇ ਹਰ ਦਿਨ ਘਟਦਾ ਜਾਇਗਾ, ਥੋੜਿਆਂ ਦਿਨਾਂ ਵਿਖੇ ਅੱਧਾ ਰੈਹ ਜਾਇਗਾ, ਅਤੇ ਇਹ ਅੱਧੀ ਰਾਤ ਦੇ ਲਗਭਗ ਨਿਕਲੇਗਾ, ਪਰ ਹੁਣ ਬੀ ਅਵੇਰ ਹੀ ਕਰਕੇ ਨਿਕਲਦਾ ਰਹੇਗਾ, ਅਤੇ ਘਟਦਾ ੨ ਐਂਨਾ ਰਹਿ ਜਾਇਗਾ ਕਿ ਇੱਕ ਦਿਨ ਸੂਰਜ ਉਦਯ ਤੇ ਕੁਝ ਪਹਿਲਾਂ ਇੱਕ ਪਤਲੀ ਜੇਹੀ ਫਾੜੀ ਪੂਰਬ ਵਿਖੇ ਨਿਕਲੀ ਹੋਈ ਵਿਖਾਈ ਦੇਵੇਗੀ, ਅਤੇ ਸੂਰਜ ਨਿਕਲਦੇ ਹੀ ਦਿੱਸਣੋ ਰਹ ਜਾਇਗੀ, ਭਾਵੇਂ ਇਹ ਫਾੜੀ ਸੂਰਜ ਦੇ