ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/218

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੪ )

ਸੜ ਗਲ ਕੇ ਰੂੜੀ ਬੀ ਬਣ ਜਾਂਦੇ ਹਨ, ਖੇਤਾਂ ਦੇ ਕੰਮ ਆਉਂਦੇ ਹਨ॥

ਚੰਦ੍ਰਮਾਂ

ਚੰਦ ਨੂੰ ਕੌਣ ਨਹੀਂ ਜਾਣਦਾ? ਇਸ ਦੀ ਠੰਢੀ ਠੰਢੀ ਚਾਨਣੀ ਨਾਲ ਕਿਸਦੇ ਚਿੱਤ ਪ੍ਰਸੰਨ ਨਹੀਂ ਹੁੰਦਾ, ਸੋਹੇ[1] ਦੇ ਦਿਨ, ਤ੍ਰਿੱਖੀ ਧੁੱਪ ਜੋ ਤਨ ਅਤੇ ਮਨ ਵਿੱਚ ਅੱਗ ਭੜਕਾਉਂਦੀ ਹੈ, ਸੂਰਜ ਦੇ ਅਸਤ ਹੋਣ ਤੇ ਹੀ ਕੇਹੀ ਜਾਨ ਵਿੱਚ ਜਾਨ ਆ ਪੈਂਦੀ ਹੈ, ਪੰਜ ਪਹਾੜ ਦਿਨ ਕਿਸ ਤਰ੍ਹਾਂ ਤੜਫ ਤੜਫ ਕੇ ਕੱਟੀਦਾ ਹੈ, ਇਸ ਵੇਲੇ ਵਾਉ ਵਿਖੇ ਕੁਝ ਕੁਝ ਠੰਢਕ ਆਈ ਹੈ, ਤਾਂ ਰਤੀਕੁ ਚਿੱਤ ਠਿਕਾਣੇ ਆਇਆ ਹੈ। ਰਾਤ ਸਿਰ ਪੁਰ ਚਲੀ ਆਉਂਦੀ ਹੈ, ਨਾਲ ਹੀ ਉਸ ਦੇ ਚਾਨਣ ਕਰਨ ਨੂੰ ਪੁੰਨਯਾ ਦਾ ਚੰਦ੍ਰਮਾਂ ਭੀ ਨਿਕਲਦਾ ਆਉਂਦਾ ਹੈ, ਉਸਦੀ ਮੱਠੀ ਚਮਕ ਦਮਕ ਕੇ ਚੰਗੀ ਪ੍ਰਤੀਤ ਹੁੰਦੀ ਹੈ॥
ਅਜੇਹਾ ਕੇਹੜਾ ਪੁਰਖ ਹੈ, ਜਿਸਨੇ ਚੰਦ ਨੂੰ ਘਟਦਾ ਵਧਦਾ ਦੇਖਿਆ ਨਾ ਹੋਏ? ਪਹਿਲੀ ਰਾਤ ਨੂੰ ਪਚਲੀ ਜੇਹੀ ਧਾਰੀ ਦਿਸਦੀ ਹੈ, ਉਸਨੂੰ ਕਲਾ ਕਹਿੰਦੇ ਹਨ, ਫੇਰ


  1. ਗਰਮੀ।