ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/212

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੯ )

ਦੱਸੀਏ, ਮੁੱਢ ਪੁਰ ਟਾਹਣੀ ਆਂ ਦਿਆਂ ਸਿਰਿਆਂ ਉੱਤੇ, ਜੋ ਮਿੰਜਰਾਂ ਜੇਹੀਆਂ ਦਿਸਦੀਆਂ ਹਨ, ਇਹ ਨਿੱਕਿਆਂ ਨਿੱਕੀਆਂ ਫੁੱਲਾਂ ਤੋਂ ਬਣੀਆਂ ਹਨ, ਅਤ ਉਨ੍ਹਾਂ ਵਿਖੇ ਹੀ ਬੀਉ ਪੈਂਦੇ ਹਨ,ਫੁੱਲਾਂ ਦੀ ਬਣਾਉਟ ਸਮਝ ਵਿੱਚ ਔਖੀ ਆਉਂਦੀ ਹੈ। ਜਿਨ੍ਹਾਂ ਫੁੱਲਾਂ ਦਾ ਹਾਲ ਪਹਿਲੀਆਂ ਵਾਰਤਾਂ ਵਿਖੇ ਆਇਆ ਹੈ, ਉਨ੍ਹਾਂ ਵਿੱਚ ਅਤੇ ਇਸ ਫੁੱਲ ਵਿੱਚ ਵੱਡਾ ਭੇਦ ਹੈ॥
ਵੰਝ ਵਿਖੇ ਫੁੱਲ ਆਉਣ ਦਾ ਹਾਲ ਸਭਿਆਰ ਅਚਰਜ ਹੈ। ਇਸਦੇ ਬੂਟੇ ਬਹੁਤੇ ਝੰਗੀਆਂ ਦੀਆਂ ਝੰਗੀਆਂ ਉੱਗਦੇ ਹਨ, ਕਈ ਤਰ੍ਹਾਂ ਦੇ ਤਾਂ ਅਜੇਹੇ ਹੁੰਦੇ ਹਨ, ਕਿ ਸਾਰੇ ਝੁਰਮਟ ਵਿੱਚੋਂ ਨਿਰੇ ਇੱਕ ਯਾ ਦੋ ਬੂਟਿਆਂ ਨੂੰ ਹੀ ਇੱਕੋ ਵੇਲੇ ਫੁੱਲ ਆਉਂਦੇ ਹਨ, ਕਈ ਅਜੇਹੇ ਹਨ, ਕਿ ਸਾਰੇ ਝੁਰਮਟ ਵਿੱਚ ਇੱਕੋ ਵਾਰ ਫੁੱਲ ਨਿਕਲ ਆਉਂਦੇ ਹਨ। ਵੰਝ ਆਪਣੀ ਸਾਰੀ ਉਮਰ ਵਿੱਚ ਇੱਕ ਵਾਰ ਫੁੱਲ ਲਿਆਉਂਦਾ ਹੈ, ਅਤੇ ਜਿਸਨੂੰ ਫੁੱਲ ਲਗਦਾ ਹੈ, ਉਹ ਥੋੜੇ ਹੀ ਚਿਰ ਵਿੱਚ ਕੁਮਲਾ ਜਾਂਦਾ ਹੈ, ਇੱਸੇ ਲਈ ਬਹੁਤੀ ਵਾਰ ਅਜੇਹਾ ਹੁੰਦਾ ਹੈ ਕਿ ਕਿਸੇ ਥਾਂ ਦੂਰ ਦੂਰ ਤੀਕ ਸਾਰੇ ਵੰਝ ਇੱਕੋ ਵਾਰ ਕੁਮਲਾ ਜਾਂਦੇ ਹਨ, ਪਰ ਕੁਮਲਾਉਣ ਤੇ ਮੁਹਰੇ ਢੇਰ ਸਾਰੇ ਬੀਉ ਝੜ ਜਾਂਦੇ ਹਨ, ਅਤੇ ਥੋੜ੍ਹਿਆਂ