ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/21

ਇਹ ਸਫ਼ਾ ਪ੍ਰਮਾਣਿਤ ਹੈ

( ੧੫ )

ਕਰ ਦਿੰਦੇ ਹਨ। ਕਿਸੇ ਥਾਂ ਅਜੇਹਾ ਬੀ ਕਰਦੇ ਹਨ, ਕਿ ਜਿਸ ਜਨੌਰ ਨੂੰ ਸ਼ੇਰ ਮਾਰਕੇ ਖਾਂਦਾ ਹੈ, ਅਤੇ ਬਾਕੀ ਫੇਰ ਖਾਨ ਲਈ ਛੱਡ ਜਾਂਦਾ ਹੈ, ਉਸ ਵਿਖੇ ਮਹੁਰਾ ਰਲਾ ਜਾਂਦੇ ਹਨ, ਜਾਂ ਸ਼ੀਂਹ ਫੇਰ ਆਕੇ ਖਾਂਦਾ ਹੈ ਤਾਂ ਬਿਖ ਚੜ੍ਹ ਕੇ ਮਰ ਜਾਂਦਾ ਹ। ਕਦੇ ਅਜੇਹਾ ਕਰਦੇ ਹਨ, ਕਿ ਜਿੱਥੇ ਸ਼ੀਂਹ ਕਿਸੇ ਗਾਈਂ ਬੈਲ ਨੂੰ ਓਵੇਂ ਮਾਰਕੇ ਸਿੱਟ ਜਾਂਦਾ ਹੈ, ਸ਼ਿਕਾਰੀ ਓਥੇ ਕਿਸੇ ਰੁੱਖ ਯਾ ਮਨ੍ਹੇ ਪੁਰ ਬੈਠ ਜਾਂਦੇ ਹਨ, ਕਦੇ ਆਪੇ ਜੀਉਂਦਾ ਬੈਲ ਲਿਆਕੇ ਬੰਨ੍ਹ ਦਿੰਦੇ ਹਨ, ਜਦ ਸ਼ੀਂਹ ਆਉਂਦਾ ਹੈ, ਤਾਂ ਗੋਲੀ ਨਾਲ ਮਾਰ ਲੈਂਦੇ ਹਨ॥

ਚੀਨੀ ਲੋਕ ਇਕ ਅਚਰਜ ਕਲ ਨਾਲ ਸ਼ੀਂਹ ਨੂੰ ਫੜਦੇ ਹਨ। ਜਿੱਥੇ ਸ਼ੀਂਹ ਨੂੰ ਆਉਂਦਾ ਵੇਖਦੇ ਹਨ,ਉੱਥੇ ਇਕ ਸੰਦੂਕ ਅੰਦਰ ਵੱਡਾ ਸਾਰਾ ਸ਼ੀਸ਼ਾ ਲਾਕੇ ਰੱਖ ਦਿੰਦੇ ਹਨ, ਸ਼ੀਂਹ ਉਸ ਵਿਖੇ ਆਪਣੀ ਨੁਹਾਰ[1] ਵੇਖਕੇ ਸੰਦੂਕ ਦੇ ਕੋਲ ਆਉਂਦਾ ਹੈ, ਅਤੇ ਅੰਦਰ ਜਾਕੇ ਝੱਟ ਫਸ ਜਾਂਦਾ ਹੈ॥


  1. ਸੁਰਤ