ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/197

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੬ )

ਇਸ ਦਾ ਅਤਰ ਬਹੁਤਾ ਤਾਂ ਜੜ੍ਹਾਂ ਵਿੱਚੋਂ ਖਿੱਚਦੇ ਹਨ ਅਤੇ ਕੁਝ ਬੂਰ ਵਿੱਚੋਂ ਬੀ, ਉਸ ਵਿਖੇ ਵੱਡੀ ਮਹਕ ਹੁੰਦੀ ਹੈ, ਇਸੇ ਲਈ ਭਾਰਤਵਰਖ ਵਿਖੇ ਇਸ ਅਤਰ ਦਾ ਵੱਡਾ ਅਰਘ ਹੁੰਦਾ ਹੈ, ਅਤੇ ਇਹੋ ਕਾਰਨ ਹੈ, ਕਿ ਚੀਨ ਅਤੇ ਅਰਬ ਨੂੰ ਵੀ ਜਾਂਦਾ ਹੈ ਦਸਾਂ ਦਿਨਾਂ ਅਤੇ ਦਸ ਰਾਤਾਂ ਵਿਖੇ ਨਿਕਲਦਾ ਹੈ, ਰਾਹ ਇਹ ਹੈ, ਕਿ ਚੂਰੇ ਅਤੇ ਜੜ੍ਹਾਂ ਨੂੰ ਇੱਕ ਮੱਟ ਵਿਖੇ ਪਾ ਕੇ ਉੱਪਰੋਂ ਜਲ ਪਾ ਦਿੰਦੇ ਹਨ ਅਤੇ ਨਾਲ ਲਾ ਕੇ ਹੇਠ ਅੱਗ ਬਾਲ ਦਿੰਦੇ ਹਨ, ਅੰਦਰੋਂ ਹੁਵਾੜ ਨਿਕਲਦੀ ਹੈ, ਅਤੇ ਹੇਠਲਾ ਰਾਹ ਲੈਂਦੀ ਹੈ, ਇੱਕ ਦੇਗਚੀ ਠੰਢੇ ਜਲ ਵਿਖੇ ਰੱਖੀ ਹੁੰਦੀ ਹੈ। ਹੁਵਾੜ ਹੌਲੀ ਹੌਲੀ ਜਲ ਬਣਕੇ ਉਸ ਵਿਖੇ ਟਪਕਦੀ ਹੈ, ਇਹ ਭਾਫ਼ ਅਤਰ ਨੂੰ ਆਪਣੇ ਨਾਲ ਲੈਕੇ ਉਠਦੀ ਹੈ, ਅਤੇ ਜਦ ਪਾਣੀ ਬਣਕੇ ਦੇਗਚੀ ਵਿਖੇ ਪੈਂਦੀ ਹੈ, ਤਾਂ ਪਾਣੀ ਦੇ ਉੱਪਰ ਤੇਲ ਦੀ ਤਹਿ ਦਿਸਦੀ ਹੈ। ਓਹੋ ਅਤਰ ਹੈ॥
ਚੰਨਣ ਦੇ ਚੀਕੁਣੇ ਚੀਕੁਣੇ ਪੱਤੇ ਡੰਡੀ ਵਿੱਚੋਂ ਦੋ ਦੋ ਕਰਕੇ ਨਿਕਲਦੇ ਹਨ, ਇਕ ਏਧਰ ਅਤੇ ਦੂਜਾ ਓਧਰ, ਫੁੱਲ ਗੁੱਛਿਆਂ ਦੇ ਗੁੱਛੇ ਲਗਦੇ ਹਨ, ਉਨ੍ਹਾਂ ਦਾ ਰੰਗ ਪਹਿਲਾਂ ਤਾਂ ਹੌਲਾ ਪੀਲਾ ਹੁੰਦਾ ਹੈ, ਪਰ ਥੋੜਿਆਂ ਦਿਨਾਂ ਮਗਰੋਂ ਉਦੇ ਹੋ ਜਾਂਦੇ ਹਨ। ਇਨ੍ਹਾਂ ਵਿਖੇ ਕੁਝ ਚਮਕ