ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/193

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੨ )

ਕਈ ਧਨ ਤਾਂ ਸਦਾ ਅੰਤਰ ਵਿਖੇ ਹੀ ਵੱਸੇ ਦੇ ਹਨ॥

ਚੰਨਣ ਦਾ ਬਿਰਛ

ਭਾਰਤਵਰਖ ਵਿਖੇ ਅਜੇਹਾ ਕੌਣ ਹੈ ਜੋ ਇਸ ਦੀ ਸੁਗੰਧਿ ਵਾਲੀ ਲੱਕੜ ਨੂੰ ਨਾ ਜਾਣਦਾ ਹੋਵੇ। ਇਹ ਬਿਰਛ ਭਾਰਤਵਰਖ ਵਿਖੇ ਹਰ ਥਾਂ ਨਹੀਂ ਹੁੰਦਾ, ਦੱਖਣ ਦਿਆਂ ਸਿੱਕਿਆਂ ਜ਼ਿਲਿਆਂ ਵਿੱਚ ਹੁੰਦਾ ਹੈ। ਵਧੇਰੇ ਮਸੂਰ ਅਤੇ ਪੱਛਮ ਘਾਟ ਦੀਆਂ ਚਾਲਾਂ ਵਿੱਚ ਉੱਗਦਾ ਹੈ, ਅਤੇ ਲੰਕਾ ਦੀਪ ਵਿਖੇ ਬੀ ਹੁੰਦਾ ਹੈ। ਆਪੇ ਉੱਗਿਆ ਹੋਇਆ ਬੂਟਾ ਚੰਗਾ ਫੈਲਦਾ ਹੈ, ਅਤੇ ਤੀਹਾਂ ਵਰ੍ਹਿਆਂ ਵਿੱਚ ਪੂਰਾ ਬਿਰਛ ਹੋ ਜਾਂਦਾ ਹੈ। ਬਿਰਛਾਂ ਦਿਆਂ ਸੰਘਣਿਆਂ ਬਨਾਂ ਵਿਖੇ ਘੱਟ ਮਿਲਦਾ ਹੈ, ਪੈਲੀਆਂ ਦੀਆਂ ਵੱਟਾਂ ਵਿਖੇ ਬਹੁਤ ਉੱਗਦਾ ਹੈ, ਬਹੁਤ ਪਰਬਤਾਂ ਦੀਆਂ ਪਥਰੀਲੀਆਂ ਥਾਵਾਂ ਵਿਖੇ ਢਾਲਾਂ ਪੁਰ ਕਿਤੇ ਇੱਕ ਕਿਤੇ ਦੋ, ਕਿਤੇ ਟਿੱਕੀਆਂ ਨਿੱਕੀਆਂ ਝੰਗੀਆਂ ਹੁੰਦੀਆਂ ਹਨ। ਜਦ ਅਜੇਹੀ ਥਾਂ ਉੱਗਦਾ ਹੈ, ਤਾਂ ਆਪਣੀ ਜੁਆਨੀ ਪੁਰ ਆ ਜਾਂਦਾ ਹੈ, ਪੀਲੀ ਭਾਹ ਮਾਰਦਾ ਭੂਰਾ ਰੰਗ ਹੁੰਦਾ ਹੈ, ਅਤੇ ਸੁਗੰਧਿ ਵੱਡੀ ਤ੍ਰਿਖੀ ਹੁੰਦੀ ਹੈ। ਚੁਗਾਨਾਂ ਵਿਖੇ ਪੈਲੀਆਂ