ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/190

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੦ )

ਕਰਕੇ ਇਹ ਦੋ ਆਤਿਸ਼ਾ ਕਹਾਉਂਦਾ ਹੈ, ਕਿਸੇ ਵੇਲੇ ਇਹੋ ਕੰਮ ਤ੍ਰੈ ਵਾਰ ਕਰਦੇ ਹਨ, ਉਸ ਨੂੰ ਤਿੰਨ ਆਤਿਸ਼ਾ ਸੱਦਦੇ ਹਨ, ਅਤੇ ਇੱਸ ਪ੍ਰਕਾਰ ਚਾਰ ਆਤਿਸ਼ਾ ਹੁੰਦਾ ਹੈ॥
ਭਾਰਤਵਰਖ ਦੇ ਲੋਕ ਗੁਲਾਬ ਨਾਲ ਭਾਂਤ ਭਾਂਤ ਦਿਆਂ ਭੋਜਨਾਂ ਅਤੇ ਮਿਠਿਆਈਆਂ ਨੂੰ ਸੁਗੰਧਿ ਵਾਲਾ ਕਰਦੇ ਹਨ, ਅਚਰਜ ਸੁਗੰਧਿ ਹੋ ਜਾਂਦੀ ਹੈ । ਗੁਲਾਬ ਦ' ਸ਼ਰਬਤ ਹੌਲਾ ਜੇਹਾ ਜੁਲਾਬ ਹੈ, ਅਤੇ ਓਝਰੀ ਨੂੰ ਤੁਲ ਬੀ ਦਿੰਦਾ ਹੈ। ਮੁਸਲਮਾਨ ਲੋਕ ਗੁਲਾਬ ਨੂੰ ਗੁਲਾਬਦਾਨੀਆਂ ਵਿੱਚ ਭਰਕੇ ਕੇਈਆਂ ਪਰਬਾਂ ਵਿਖੇ ਜੋੜਦਿਆਂ ਲੋਕਾਂ ਪੁਰ ਛਿਣਕਦੇ ਹਨ, ਮੁਰਦਿਆਂ ਦਿਆਂ ਖੱਫਣਾਂ ਪੁਰ ਪਾਉਂਦੇ ਹਨ, ਢੋਡਿਆਂ[1] ਉੱਤੇ ਛਿਣਕਦੇ ਹਨ ॥
ਜਦ ਇਸਦਾ ਸਭਿਆਰ ਨਿਰਮੇਲ ਅਤਰ ਬਣਾਉਂਦੇ ਹਨ, ਤਾਂ ਪਹਿਲੋਂ ਉੱਸੇ ਦਿਨ ਦੇ ਖਿੱਚੇ ਹੋਏ ਗੁਲਾਬ ਨੂੰ ਰਾਤਭਰ ਕਿਸੇ ਭਾਂਡੇ ਵਿਖੇ ਰੱਖਦੇ ਹਨ ,ਸਵੇਰ ਨੂੰ ਫੁੱਲਾਂ ਦੇ ਤੇਲ ਦੀ ਇੱਕ ਬਹੁਤ ਮਹੀਨ ਤਹ ਉੱਪਰ ਆ ਜਾਂਦੀ ਹੈ, ਉਸਨੂੰ ਇੱਕ ਖੰਭ ਨਾਲ ਚੁਕ ਲੁਕ ਕੇ ਬੋਤਲ ਵਿਖੇ ਭਰ ਲੈਂਦੇ ਹਨ, ਪਰ ਬਹੁਤ ਸਾਰੇ ਅਰਕ


  1. ਦਹਿਆਂ।