ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/186

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੬ )

ਇਨ੍ਹਾਂ ਦੇ ਅੰਦਰ ਪੰਜ ਖੰਭੜੀਆਂ ਹਨ, ਇਨ੍ਹਾਂ ਵਿੱਚ ਬਹੁਤ ਤਰੀਆਂ, ਜੋ ਇੱਕ ਨਿੱਕੀ ਜੇਹੀ ਨਾਲਕੀ ਦੇ ਮੂੰਹ ਪੁਰ ਖੜੋਤੀਆਂ ਹਨ। ਜੇ ਨਾਲਕੀ ਨੂੰ ਹੇਠੋਂ ਕੱਟਕੇ ਦੋ ਟੁੱਕ ਕਰ ਦੇਓ, ਤਾਂ ਮਲੂਮ ਹੋਇਗਾ, ਕਿ ਇਸ ਦੀ ਨੁਹਾਰ ਕੁਝ ਕੁਝ ਸੁਰਾਹੀ ਦੀ ਨੁਹਾਰ ਨਾਲ ਰਲਦੀ ਮਿਲਦੀ ਹੈ। ਪਿਸਟਲ ਇਸ ਸੁਰਾਹੀ ਅਰਥਾਤ ਨਾਲਕੀ ਦੇ ਅੰਦਰ ਹੈ, ਪਰ ਇਸ ਪਿਸਟਲ ਦੇ ਕਈ ਟੁਕੜੇ ਵੱਖੋ ਵੱਖਰੇ ਹਨ, ਜਿਨ੍ਹਾਂ ਦੇ ਸਿਰੇ ਨਾਲਕੀ ਦੇ ਤੰਗ ਗਲ ਵਿਖੇ ਫਸਕੇ ਲੱਗੇ ਹੋਏ ਹਨ। ਨਰੰਗੀ ਅਤੇ ਪੋਸਤ ਦਿਆਂ ਫੁੱਲਾਂ ਦੇ ਪਿਸਟਲ ਬੀ ਕੇਈਆਂ ਵੱਖੋ ਵੱਖਰਿਆਂ ਟੁਕੜਿਆਂ ਨਾਲ ਜੁੜਕੇ ਬਣਦੇ ਹਨ, ਪਰ ਉਨ੍ਹਾਂ ਵਿਖੇ ਟੁਕੜੇ ਅਜੇਹੇ ਜੁੜੇ ਹੁੰਦੇ ਹਨ, ਕਿ ਵੱਖਰੇ ਪ੍ਰਤੀਤ ਨਹੀਂ ਹੁੰਦਾ। ਗੁਲਾਬ ਦੀ ਨਾਲਕੀ ਅਤੇ ਪਿਸਟਲ ਤੋਂ ਡੋਡੇ ਵਰਗਾ ਇਕ ਫੁੱਲ ਉੱਗਦਾ ਹੈ, ਉਹ ਪੱਕ ਕੇ ਬਾਹਲਾ ਲਾਲ ਹੋ ਜਾਂਦਾ ਹੈ। ਕਈਆਂ ਪ੍ਰਕਾਰਾਂ ਦੀਆਂ ਫੁੱਲਾਂ ਦੀਆਂ ਡੋਡੀਆਂ ਵੱਡੀਆਂ ਹੁੰਦੀਆਂ ਹਨ, ਅਤੇ ਉਨ੍ਹਾਂ ਵਿਖੇ ਖੱਟਾ ਜਿਹਾ ਗੁੱਦਾ ਹੁੰਦਾ ਹੈ, ਕਈਆਂ ਦੇਸ਼ਾਂ ਵਿਖੇ ਉਸ ਦਾ ਮੁਰੱਬਾ ਪਾਉਂਦੇ ਹਨ। ਗੁਲਾਬ ਦੇ ਪੱਤੇ ਕੇਈਆਂ ਨਿਕੀਆ ਨਿਕੀਆਂ ਪੱਤੀਆਂ ਨਾਲ ਮਿਲਕੇ ਬਨਦੇ ਹਨ, ਅਤੇ ਏਹ