ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/182

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੩ )

ਅਫ਼ੀਮ ਭਾਵੇਂ ਵੱਡੀ ਚੰਗੀ ਵਸਤੁ ਹੈ, ਪਰ, ਚਨ ਅਤੇ ਭਾਰਤਵਰਤ ਵਿਖੇ ਇਸ ਦੇ ਖਾਣ ਤੇ, ਵੱਡੀਆਂ ਵੱਡੀਆਂ ਉਪਾਧੀਆਂ ਵੀ ਨਿਕਲਦੀਆਂ ਹਨ, ਸੋ ਤੁਸੀਂ ਜਾਣਦੇ ਹੀ ਹੋ, ਕਿ ਜਦ ਤਕ ਨਸ਼ਾ ਰਹਿੰਦਾ ਹੈ, ਅਫ਼ੀਮੀ ਚੁਸਤ ਰਹਿੰਦਾ ਹੈ, ਥੋੜੇ ਹੀ ਚਿਰ ਮਗਰੋਂ ਅਚਰਜ ਬਲਾ ਅਤੇ ਦੁੱਖ ਵਿਖੇ ਪੈ ਜਾਂਦਾ ਹੈ, ਇਸ ਵਿਖੇ ਇੱਕ ਹੋਰ ਭੈੜੀ ਗੱਲ ਇਹ ਹੈ ਕਿ ਜਿੱਥੇ ਇੱਕ ਵਾਰ ਲਗ ਗਈ, ਫੇਰ ਮਗਰੋਂ ਲਹਿਣੀ ਔਖੀ ਹੋ ਜਾਂਦੀ ਹੈ। ਭਾਵੇਂ ਅਫ਼ੀਮੀ ਬੀ ਚੰਗੀ ਤਰਾਂ ਜਾਣਦਾ ਹੈ, ਕਿ ਹੌਲੀ ਹੌਲੀ ਇਹ ਮੇਰਾ ਕੰਮ ਕਰਦੀ ਜਾਂਦੀ ਹੈ, ਪਰ ਤਾਂ ਵੀ ਛੱਡ ਨਹੀਂ ਸਕਦਾ॥
ਭਾਰਤਵਰਖ ਵਿਖੇ ਕਈ ਬੇਸਮਝ ਤ੍ਰੀਮਤਾਂ ਆਪਣਿਆਂ ਰੋਂਦਿਆਂ ਬੱਚਿਆਂ ਨੂੰ ਅਫ਼ੀਮ ਦਿੰਦੀਆਂ ਹਨ, ਕਿ ਓਹ ਸੌਂ ਰਹਿਨ, ਤੇ ਸਾਨੂੰ ਵੇਹਲ ਮਿਲੇ। ਬੱਚੇ ਮਾਪਿਆਂ ਨੂੰ ਅਫ਼ੀਮ ਖਾਂਦੇ ਵੇਂਹਦੇ ਹਨ, ਤਾਂ ਕੋਈ ਚੰਗੀ ਵਸਤੂ ਜਾਣਕੇ ਕਦੇ ਆਪ ਬੀ, ਖਾ ਲੈਂਦੇ ਹਨ, ਅਤੇ ਅਜਾਈ ਆਪਣੀ ਜਾਨ ਤੇ ਹੱਥ ਧੋ ਬੈਂਹਦੇ ਹਨ, ਅਜੇਹੇ ਵੇਲੇ ਬੱਚੇ ਨੂੰ ਰਾਈ ਅਤੇ ਲੂਣ ਪੀਹਕੇ ਕੋਸੇ ਜਲ ਨਾਲ ਪਿਆਉਣ, ਅਤੇ ਉਲਟੀ ਕਰਾਉਣ, ਫੇਰ ਜੇ ਨੀਂਦ੍ਰ ਆਉਣ