ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/179

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੦ )

ਵਿਖੇ ਗੱਡ ਦਿੰਦੇ ਹਨ, ਕਿਤੇ ਮਿੱਟੀ ਵਿੱਚ ਰਲਾਕੇ ਖਿਲਾਰ ਦਿੰਦੇ ਹਨ, ਕੇਈ ਐਵੇਂ ਹੀ ਖਿਲਾਰ ਦਿੰਦੇ ਹਨ, ਪਰ ਇਸ ਵਿਖੇ ਵੱਡਾ ਜਾਨ ਹੁੰਦਾ ਹੈ। ਇਸ ਦੀਆਂ ਕੂਲੀਆਂ ਕੂਲੀਆਂ ਕੂਮਲੀਆਂ ਨਿਕਲਣ ਪੁਰ ਬੀ ਕਿਰਸਾਣ ਦੀ ਮਿਹਨਤ ਪੂਰੀ ਨਹੀਂ ਹੋ ਚੁਕਦੀ, ਸਦਾ ਪੈਲੀ ਵਿੱਚੋਂ ਘਾਹ ਫੂਸ, ਕੂੜਾ, ਕੱਟਕਾ ਪੱਟਦਾ ਹੀ ਰਹਿੰਦਾ ਹੈ ਅਤੇ ਭੋਂ ਨੂੰ ਗੋਡਦਾ ਹੈ, ਤਾਂ ਜਾਕੇ ਫ਼ਸਲ ਚੰਗੀ ਹੁੰਦੀ ਹੈ॥
ਨਿਕਲਦੇ ਸਿਆਲੇ ਫੁੱਲ ਖਿੜਦੇ ਹਨ, ਇਸ ਨੂੰ ਸਾਰੇ ਪਛਾਣਦੇ ਹਨ। ਪਤਲੀਆਂ ਪਤਲੀਆਂ ਮਹੀਨ ਮਹੀਨ ਕਾਗਤ ਵਾਕਰ ਖੰਭੜੀਆਂ ਬਹੁਤਿਆਂ ਵਿੱਚ ਤਾਂ ਚਾਰ ਹੁੰਦੀਆਂ ਹਨ, ਪਰ ਕੇਈਆਂ ਵਿੱਚ ਛੇ ਬੀ, ਇਹ ਅਜੇਹੀ ਸੁੰਦਰ ਤਰ੍ਹਾਂ ਨਾਲ ਲੱਗੀਆਂ ਹੋਈਆਂ ਹੁੰਦੀਆਂ ਹਨ, ਕਿ ਰਤੀ ਬੀ ਛੂਹੀਆਂ ਅਰ ਢੈ ਪਈਆਂ। ਖੰਭੜੀਆਂ ਦੇ ਅੰਦਰ ਬਹੁਤ ਸਾਰੀਆਂ ਤਰੀਆਂ ਹੁੰਦੀਆਂ ਹਨ, ਅਤੇ ਉਨ੍ਹਾਂ ਦੇ ਵਿਚਕਾਰ ਪਿਸਟਲ, ਜਿਸ ਤੋਂ ਡੋਡਾ ਬਣਦਾ ਹੈ। ਤੁਸੀਂ ਇਸਦੀ ਇੱਕ ਕਲੀ ਲੈਕੇ ਦੇਖੋ ਇਨਾਂ ਖੰਭੜੀਆਂ ਦੇ ਬਾਹਰ ਦੋ ਤ੍ਰੈ ਸੀਪਲ ਦਿੱਸਣਗੇ ਪਰ ਜਿਸ ਵੇਲੇ ਵੱਡੀਆਂ ਵੱਡੀਆਂ ਸੁੰਗੜੀਆਂ ਹੋਈਆਂ ਖੰਭੜੀਆਂ ਖਿੜ ਜਾਂਦੀਆਂ ਹਨ ਤਾਂ ਸੀਪਲ