ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/169

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੧ )

ਬੁਧ ਦੀਆਂ ਨਿੱਕੀਆਂ ਨਿੱਕੀਆਂ ਮੂਰਤਾਂ ਬੀ ਬਣਾਕੇ, ਉਛਾੜਾਂ ਵਿਖੇ ਪਾ ਦਿੰਦੇ ਹਨ, ਉਨ੍ਹਾਂ ਪੁਰ ਬੀ ਉਹੀ ਵਸਤੁ ਜੰਮ ਜਾਂਦੀ ਹੈ॥
ਫ਼ਰਾਂਸ ਵਿਖੇ ਅਜੇਹੀ ਚਤੁਰਾਈ ਨਾਲ ਨਿੱਕੇ ਮੋਤੀ ਬਣਦੇ ਹਨ, ਕਿ ਉਨ੍ਹਾਂ ਨੂੰ ਸੁੱਚਿਆਂ ਮੋਤੀਆਂ ਵਿੱਚ ਰਲਾ ਦੇਓ ਤਾਂ ਚੰਗੇ ਪਰਖਈਏ ਜੁਆਰੀ ਹੀ ਉਨ੍ਹਾਂ ਨੂੰ ਪਛਾਣਨਗੇ॥
ਚਾਕੂਆਂ ਦੇ ਦਸਤੇ,ਗੁਦਾਮ ਅਤੇ ਬਹੁਤ ਸਾਰੀਆਂ ਵਸਤਾਂ ਸਿੱਪਾਂ ਦੀਆਂ ਬਣਦੀਆਂ ਹਨ, ਬਾਹਲੇ ਜੜਾਊ ਵੇਲਾਂ ਬੂਟਿਆਂ ਵਿੱਚ ਜੁੜਦੇ ਹਨ, ਭਾਂਤ ਭਾਂਤ ਦੀਆਂ ਸਿੰਗਾਰ ਦੀਆਂ ਵਸਤਾਂ ਦੇ ਬਣਾਉਣ ਵਿੱਚ ਵੀ ਕੰਮ ਆਉਂਦੇ ਹਨ॥

——— ———

ਬਿਰਛਾਂ ਦਾ ਵਰਣਨ॥

ਨਰੰਗੀ

ਨਰੰਗੀ ਦੇ ਬੂਟੇ ਨੂੰ ਭਾਰਤਵਰਖ ਵਿਖੇ ਬਹੁਤੇ ਪਸੰਦ ਕਰਦੇ ਹਨ। ਬਾਗ ਨੂੰ ਬਹੁਤ ਰੌਣਕ ਦਿੰਦਾ ਹੈ। ਪੱਤਿਆਂ ਦੀ ਗੂੜ੍ਹੀ ਹਰਿਆਉਲ, ਚਮਕਦਾ, ਚਮਕਦਾ ਰੰਗ ਦੇਖ ਕੇ ਬਾਰਾਂ ਮਹੀਨੇ ਨੇਤ੍ਰਾਂ ਵਿਖੇ ਠੰਡ ਰਹਿੰਦੀ