ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/161

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੪ )

ਉਛਾੜ ਹੁੰਦਾ ਹੈ, ਪੱਬਰ ਦੀ ਨਯਾਈਂ ਨਿੱਗਰ। ਮੋਤੀਏ ਜਨੌਰ ਦੀ ਵਾਕਰ ਹੋਰ ਢੇਰ ਜਨੌਰ ਹਨ, ਜੋ ਵੱਖੋ ਵੱਖਰੀਆਂ ਤਰ੍ਹਾਂ ਦਿਆਂ ਨਿੱਗਰ, ਉਛਾੜਾਂ ਵਿੱਚ ਰਹਿੰਦੇ ਹਨ। ਕੇਈ ਸਮੁੰਦਰ ਵਿਖੇ, ਕੇਈ ਛੰਭਾਂ ਅਤੇ ਨਦੀਆਂ ਵਿਖੇ ਅਤੇ ਕੁਝ ਧਰਤੀ ਪੁਰ ਅਜੇਹੀ ਥਾਈਂ ਕਿ ਜਿੱਥੇ ਭੋਂ ਗਿੱਲੀ ਹੁੰਦੀ ਹੈ। ਇਸ ਤਰ੍ਹਾਂ ਦੇ ਉਛਾੜ ਨੂੰ ਅੰਗ੍ਰੇਜ਼ੀ ਵਿਖੇ ਸ਼ੈਲ (ਸਿੱਪੀ) ਕਹਿੰਦੇ ਹਨ। ਇਨ੍ਹਾਂ ਦੇ ਰੂਪ ਅਤੇ ਆਕਾਰ ਭਾਂਤ ਭਾਂਤ ਦੇ ਹੁੰਦੇ ਹਨ, ਇਨ੍ਹਾਂ ਵਿੱਚੋਂ ਕੋਈ ਤਾਂ ਵੱਡੇ ਸੁਹਣੇ ਹੁੰਦੇ ਹਨ, ਕੇਈ ਪ੍ਰਕਾਰ ਦੇ ਸਿਪ ਭਾਰਤਵਰਖ ਵਿਖੇ ਬਹੁਤ ਮਿਲਦੇ ਹਨ, ਕੌਡਾਂ, ਘੁੱਗ, ਸੰਖ, ਸਾਰੇ ਸਿੱਪੀਆਂ ਦੀਆਂ ਜਾਤਾਂ ਹਨ। ਕੌਡਾਂ ਜੋ ਘਰ, ਘਰ ਅਤੇ ਹੱਟ ਹੱਟ ਵਿਖੇ ਦੇਖਦੇ ਹੋ, ਸੈਂਕੜਿਆਂ ਕੋਹਾਂ ਪੁਰੋਂ ਆਉਂਦੀਆਂ ਹਨ, ਸਮੁੰਦਰ ਦੀਆਂ ਉਛਾਲੀਆਂ ਨੇ ਇਨ੍ਹਾਂ ਨੂੰ ਕੰਢੇ ਉੱਤੇ ਸਿੱਟ ਦਿੱਤਾ ਹੈ, ਏਹ ਕਿਸੇ ਸਮਯ ਉਨ੍ਹਾਂ ਨਿਕਿਆਂ ਨਿਕਿਆਂ ਜਨੌਰਾਂ ਦੇ ਘਰ ਸਨ। ਘੁੱਗੇ ਬੀ ਤੁਸਾਂ ਨਦੀਆਂ ਨਾਲਿਆਂ ਅਤੇ ਕੁਲ੍ਹਾਂ ਦਿਆਂ ਕੰਢਿਆਂ ਪੁਰ ਦੇਖੇ ਹੋਣਗੇ। ਸੰਖ ਸਭਨੀਂ ਥਾਈਂ ਸੰਧਯਾ ਅਤੇ ਸਵੇਰ ਨੂੰ ਹਿੰਦੂਆਂ ਦਿਆਂ ਮੰਦਰਾਂ ਵਿਖੇ ਵੱਜਦੇ ਹਨ, ਢਾਕੇ ਦੇ