ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/16

ਇਹ ਸਫ਼ਾ ਪ੍ਰਮਾਣਿਤ ਹੈ

( ੧੦ )

ਸ਼ੀਂਹ ਨੂੰ ਬਹੁਤਾ ਆਪਣੇ ਮਾਰੇ ਹੋਏ ਸ਼ਿਕਾਰ ਦਾ ਮਾਸ ਭਾਉਂਦਾ ਹੈ,ਪਰ ਕਿਸੇ ਵੇਲੇ ਮੁਰਦਾਰ ਬੀ ਖਾ ਲੈਂਦਾ ਹੈ। ਇੱਕਵਾਰ ਦੀ ਗੱਲ ਹੈ,ਕਿ ਕਿਸੇ ਸਾਹਿਬ ਨੇ ਇੱਕ ਸ਼ੀਂਹਣੀ ਨੂੰ ਗੋਲੀ ਮਾਰੀ ਅਤੇ ਜਾਤਾ ਕਿ ਉਹ ਮਰਗਈ, ਆਪ ਤੰਬੂ ਵਿਖੇ ਚਲਿਆ ਆਇਆ, ਅਤੇ ਉਸਦੀ ਲੋਥ ਲਿਆਉਣ ਲਈ ਇਕ ਹਾਥੀ ਘੱਲਿਆ, ਮਨੁੱਖ ਮੁੜ ਕੇ ਗਏ ਅਤੇ ਬੋਲੇ, ਓਹ ਤਾਂ ਅਜੇ ਜੀਉਂਦੀ ਹੈ, ਦੂਜੇ ਦਿਨ ਸਾਹਿਬ ਆਪ ਗਿਆ, ਡਿੱਠਾ ਜੋ ਇਕ ਸ਼ੀਂਹ ਉਸ ਨੂੰ ਘਸੀਟ ਕੇ ਖੱਡ ਵਿਖੇ ਲੈ ਗਿਆ ਅਤੇ ਅੱਧੀਕੁ ਨੂੰ ਖਾ ਲਿਆ,ਸਾਹਿਬ ਨੇ ਉਸ ਸ਼ੀਂਹ ਨੂੰ ਬੀ ਮਾਰ ਸੁੱਟਿਆ॥
ਸ਼ੀਂਹ ਬਹੁਤਾ ਮਨੁੱਖ ਪਰ ਨਹੀਂ ਪੈਂਦਾ, ਹਾਂ ਜਦ ਮੂੰਹ ਨੂੰ ਲਹੂ ਲਗ ਜਾਂਦਾ ਹੈ, ਤਾਂ ਸਦਾ ਉੱਸੇ ਦੀ ਭਾਲ ਵਿੱਚ ਰਹਿੰਦਾ ਹੈ, ਦੱਖਣ ਵਿਖੇ ਕਈ ਥਾਂ ਅਜੇਹਾ ਬੀ ਹੋਇਆ ਹੈ, ਕਿ ਪਿੰਡਾਂ ਦੇ ਲੋਕ ਚਾਨਣੀਆਂ ਦੇ ਹੇਠ ਸੁੱਤੇ ਪਏ ਸੇ, ਸ਼ੀਂਹ ਆਇਆ ਅਤੇ ਇਕ ਅੱਧੇ ਨੂੰ ਚੁਕ ਕੇ ਲੈ ਗਿਆ, ਇਹ ਬੀ ਹੁੰਦਾ ਹੈ, ਕਿ ਸ਼ੀਂਹ ਬੁਢਾ ਹੋ ਜਾਂਦਾ ਹੈ, ਦੰਦ ਖੁੰਡੇ ਹੋ ਜਾਂਦੇ ਹਨ, ਬਲ ਜਾਂਦਾ ਰਹਿੰਦਾ ਹੈ, ਤਾਂ ਮਨੁੱਖ ਦਾ ਹੀ ਸ਼ਿਕਾਰ ਕਰਦਾ ਹੈ, ਕਿਉਂਕਿ ਜੰਤੂਆਂ ਕੋਲੋਂ ਮਨੁੱਖ ਸੌਖਾ ਫੜਿਆ ਜਾਂਦਾ ਹੈ॥