ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੮ )

ਡੀਲ ਡੋਲ ਦੀ ਲਮਿੱਤਨ ਦੇ ਕਾਰਣ ਛੇਤੀ ਮੁੜ ਨਹੀਂ ਸੱਕਦਾ, ਫੇਰ ਬੀ ਕਦੇ ਕਦੇ ਸ਼ਿਕਾਰ ਪੁਰ ਹੱਲਾ ਕਰਨ ਲਈ ਪਾਣੀ ਵਿੱਚੋਂ ਬਾਹਰ ਬੀ ਨਿਕਲ ਆਉਂਦਾ ਹੈ। ਇੱਕ ਵਾਰ ਬੰਗਾਲੇ ਦੇਸ ਵਿਖੇ ਕੁਝ ਕ ਕੈਦੀ ਕੈਦਖਾਨਿਓਂ ਬਾਹਰ ਨਦੀ ਦੇ ਕੰਢੇ ਪੰਡੀਲ ਬੰਨੀ ਖਲੋਤੇ ਸਨ, ਪੈਰਾਂ ਵਿਖੇ ਬੇੜੀਆਂ ਪਈਆਂ ਹੋਈਆਂ ਸਨ, ਮੈਜਿਸਟਰੇਟ ਸਾਹਿਬ ਵੇਖਣ ਲਈ ਆਉਣ ਵਾਲਾ ਸਾ। ਪੁਲੀਸ ਦੇ ਪਹਿਰੇ ਮਣੇ ਸਾਰੇ ਪੰਜਾਹ ਕੁ ਮਨੁੱਖ ਹੋਨਗੇ, ਅਚਾਣਕ ਇੱਕ ਮਗਰਮੱਛ ਕੰਢੇ ਪੁਰ ਆਇਆ, ਪੰਡੀਲ ਵਿੱਚੋਂ ਇੱਕ ਬੰਧੂਏਨੂੰ ਪਕੜਕੇ ਘਸੀਟਦਾ ਘਸੀਟਦਾ ਲੈਗਯਾ। ਲੋਕ ਮਗਰ ਦੌੜਦੇ ਹੀ ਰਹੇ, ਉਹ ਝੱਟ ਨਦੀ ਵਿਖੇ ਲੇ ਵੜਿਆ, ਅਤੇ ਚੁੱਭੀ ਮਾਰ ਲੋਪ ਹੋ ਗਿਆ॥
ਆਂਹਦੇ ਹਨ, ਕਿ ਸੁੱਕੀ ਤੋਂ ਪੁਰ ਕਦੇ ਕਦੇ ਨਿੱਕੇ ਜੋਹੇ ਮਗਰਮੱਛ ਉੱਤੇ ਸ਼ੀਹ ਹੱਲਾ ਕੀਤਾ ਕਰਦਾ ਹੈ, ਸੁੱਤੇ ਪਏ ਦੀ ਪਿੱਠ ਤੇ ਦੌੜਕੇ ਜਾ ਚੜ੍ਹਦਾ ਹੈ, ਬੂਥੇ ਨਾਲ ਸਿਰ ਨੂੰ ਉਲਟਕੇ ਗਰਦਣ ਨਾਲ ਐਉਂ ਮਿਲਾ ਦਿੰਦਾ ਹੈ, ਕਿ ਕੰਗਰੋੜ ਦੀ ਹੱਡੀ ਦੀ ਚੂਲ ਉੱਖੜ ਜਾਂਦੀ ਹੈ। ਜਲ ਵਿਖੇ ਹੋਏ,ਤਾਂ ਮਗਰਮੱਛ ਬਲਵਾਨ ਤੇ ਬਲਵਾਨ ਜਨੌਰ ਉੱਪਰ ਬੀ ਪਣੋਂ ਨਹੀਂ ਟਲਦਾ। ਕਈ ਲੋਕ ਕਹਿੰਦੇ ਹਨ,