ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੪ )

ਵੇਲਾਂ ਬਨਾਉਂਦੇ ਹਨ, ਚਿਤ੍ਰਕਾਰ ਅਤੇ ਕੁਮਾਂਗਰ ਬੀ ਆਪੋ ਆਪਣੀਆਂ ਚਤੁਰਾਈਆਂ ਦੱਸਦੇ ਹਨ॥
ਕਿਰਮ ਦਾ ਰੰਗ ਵਧੀਕ ਮੁਲਾ ਹੁੰਦਾ ਹੈ, ਇਸ ਨਾਲ ਵਡਮੁੱਲਾ ਪੱਟ ਅਤੇ ਸ਼ਾਲਾਂ ਔਰ ਦੁਸ਼ਾਲੇ ਰੰਗੇ ਜਾਂਦੇ ਹਨ। ਇਹ ਰੰਗ ਬੀ ਇੱਕ ਅਜਿਹੇ ਹੀ ਕੀੜੇ ਤੋਂ ਬਣਦਾ ਹੈ, ਪਰ ਇਸਦਾ ਕੀੜਾ ਨਾਗਫਣੀ ਥੋਹਰ ਪੁਰ ਰਹਿੰਦਾ ਹੈ। ਭਾਰਤਵਰਖ ਵਿਖੇ ਇਹ ਰੰਗ ਹੋਰਨਾਂ ਦੇਸ਼ਾਂ ਤੇ ਆਉਂਦਾ ਹੈ, ਇੱਥੇ ਕਿਤੇ ਕਿਤੇ ਹੁੰਦਾ ਹੈ, ਓਹ ਬੀ ਬਹੁਤ ਥੋੜਾ॥

ਮਗਰਮੱਛ

ਇਹ ਵੱਡਾ ਗੁਸੈਲਾ ਅਤੇ ਡਰਾਉਣਾ ਜਨੌਰ ਹੈ, ਸ਼ਿਕਾਰੀ ਜਨੌਰਾਂ ਵਿਖੇ ਸਾਰਿਆਂ ਕੋਲੋਂ ਬਲਵਾਨ ਹੈ, ਬਹੁਤਾ ਨਦੀਆਂ ਵਿਖੇ ਰਹਿੰਦਾ ਹੈ, ਕਿਤੇ ਕਿਤੇ ਸਮੁੰਦਰ ਵਿਖੇ ਭੀ ਮਿਲਦਾ ਹੈ, ਪਰ ਕੰਢਿਓਂ ਦੂਰ ਨਹੀਂ ਜਾਂਦਾ। ਇੱਕ ਹੋਰ ਪ੍ਰਕਾਰ ਦਾ ਮਗਰਮੱਛ ਹੈ, ਜੋ ਬਹੁਤਾ ਛੰਭਾਂ ਵਿਖੇ ਰਹਿੰਦਾ ਹੈ, ਪਰ ਇਨ੍ਹਾਂ ਦੋਹਾਂ ਵਿਖੇ ਕੁਝ ਬੜਾ ਭੇਦ ਨਹੀਂ ਹੁੰਦਾ। ਮਗਰਮੱਛ ਦਾ ਆਕਾਰ ਅਜਿਹਾ ਹੁੰਦਾ ਹੈ, ਕਿ ਜਿੱਕੁਰ ਵੱਡੀ ਸਾਰੀ ਕਿਰਲੀ, ਦੌੜਾ ਚਬੜਾ ਮੂੰਹ