ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੭ )

ਸੇਉਂਕਾਂ ਦੇ ਜੱਥੇ ਵਿਖੇ ਕੰਮ ਵਾਲੀਆਂ ਸਭਨਾਂ ਕੋਲ ਵਧੀਕ ਹੁੰਦੀਆਂ ਹਨ, ਅਤੇ ਸਿਪਾਹੀ ਸੌ-ਵਿੱਚੋਂ ਇੱਕ। ਕੰਮ ਵਾਲੀਆਂ ਘਰ ਬਨਾਉਂਦੀਆਂ ਹਨ, ਸੁਆਰਦੀਆਂ ਰਹਿੰਦੀਆਂ ਹਨ, ਭੰਡਾਰ ਇਕੱਠਾ ਕਰਦੀਆਂ ਰਹਿੰਦੀਆਂ ਹਨ, ਰਾਜੇ ਅਤੇ ਰਾਣੀ ਦੇ ਦਰਬਾਰ ਵਿਖੇ ਵਿਦਯਮਾਨ ਰਹਿੰਦੀਆਂ ਹਨ, ਅਤੇ ਬਹੁਤ ਸਾਰੇ ਖ਼ਾਨੇ ਤਿਆਰ ਰੱਖਦੀਆਂ ਹਨ, ਜਿੱਥੇ ਰਾਣੀ ਨੇ ਆਂਡੇ ਦਿੱਤੇ, ਓਹ ਚੁੱਕਕੇ ਖ਼ਾਨੇ ਵਿੱਚ ਰੱਖ ਆਉਂਦੀਆਂ ਹਨ, ਇਨ੍ਹਾਂ ਖ਼ਾੱਨਿਆਂ ਦੀ ਸੋਝੀ ਰਖਦੀਆਂ ਹਨ। ਆਂਡਿਆਂ ਵਿੱਚੋਂ ਬੱਚੇ ਨਿਕਲਦੇ ਹਨ, ਤਾਂ ਦਾਈ ਦਾ ਕੰਮ ਦਿੰਦੀਆਂ ਹਨ, ਜਦ ਤਕ ਓਹ ਆਪ ਆਪਣਾ ਕੰਮ ਕਰਨੇ ਦੇ ਜੋਗ ਨਾ ਹੋਣ, ਉਨ੍ਹਾਂ ਨੂੰ ਪਾਲਦੀਆਂ ਹਨ, ਅਤੇ ਉਨ੍ਹਾਂ ਦੀ ਸੋਝੀ ਰਖਦੀਆਂ ਹਨ ।ਏਹ ਆਪਣਾ ਕੰਮ ਸਦਾ ਅਨ੍ਹੇਰੇ ਵਿੱਚ ਕਰਦੀਆਂ ਹਨ॥
ਸਿਪਾਹੀਆਂ ਦੇ ਸਿਰ ਅਤੇ ਜਬਾੜੇ ਵੱਡੇ ਵੱਡੇ ਹੁੰਦੇ ਹਨ, ਓਹ ਘਰਦਾ ਕੰਮ ਨਹੀਂ ਕਰਦੇ, ਸੰਤਰੀਆਂ ਵਾਕਰ ਰਾਖੀ ਕਰਦੇ ਹਨ, ਵੇਰੀ ਆਜਾਏ, ਤਾਂ ਉਸ ਨਾਲ ਲੜ ਦੇ ਹਨ,ਕੰਮ ਵਾਲੀਆਂ ਦੀ ਰੱਛਿਆ ਕਰਦੇ ਹਨ, ਰਾਜੇ ਅਤੇ ਰਾਣੀ ਦੀ ਰਖਵਾਲੀ ਕਰਨ ਵਿਖੇ ਲਗੇ ਰਹਿੰਦੇ ਹਨ॥