ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/14

ਇਹ ਸਫ਼ਾ ਪ੍ਰਮਾਣਿਤ ਹੈ

( ੮ )

ਆਏ, ਅਤੇ ਆਪਣੇ ਸਾਈਂ ਦੀ ਭੇਟ ਕੀਤੇ। ਸਾਈਂ ਨੇ ਘੁੜਸਾਲ ਵਿਖੇ ਭੇਜ ਦਿੱਤੇ, ਉੱਥੇ ਬੱਚੇ ਕਈਆਂ ਰਾਤਾਂ ਤੋੜੀ ਚੀਕਦੇ ਰਹੇ। ਓੜਕ ਮਾਂ ਨੂੰ ਪਤਾ ਲਗ ਗਿਆ, ਓਹ ਅਜੇਹੇ ਕ੍ਰੋਧ ਨਾਲ ਭਰੀ ਹੋਈ ਆਈ, ਜਾਣੋ ਸਾਰੇ ਘੁੜਸਾਲ ਦਾ ਨਾਸ ਕਰ ਦੇਵੇਗੀ। ਸਾਈਂ ਦਾ ਜੀ ਬੀ ਨਾ ਕੀਤਾ,ਕਿ ਬੱਚਿਆਂ ਵਾਲੀ ਨੂੰ ਗੋਲੀ ਮਾਰੇ, ਪਰ ਉਸ ਦੇ ਮਾਰੇ ਬਿਨਾਂ ਬੱਚਿਆਂ ਨੂੰ ਬੀ ਰੱਖ ਨਹੀਂ ਸਕਦਾ ਸਾ, ਓੜਕ ਬੱਚਿਆਂ ਨੂੰ ਛੱਡ ਦਿੱਤਾ॥
ਸ਼ੀਂਹ ਚੌਖੁਰਾਂ ਦੇ ਸ਼ਿਕਾਰ ਦੀ ਚਾਹ ਵਾਲਾ ਹੁੰਦਾ ਹੈ, ਪਰ ਜੰਗਲੀ ਸੂਰਾਂ, ਬਾਰਾਂ ਸਿੰਗਿਆਂ, ਮਿਰਗਾਂ ਅਤੇ ਹੋਰਨਾਂ ਜੰਗਲੀ ਜੰਤੂਆਂ ਨੂੰ ਬੀ ਮਾਰ ਲੈਂਦਾ ਹੈ। ਪੱਠਾ ਸ਼ੀਂਹ ਵੱਡਾ ਡਾਢਾ ਹੁੰਦਾ ਹੈ, ਅਤੇ ਕਿਸੇ ਕਿਸੇ ਵੇਲੇ ਚਾਰ ਚਾਰ ਪੰਜ ਪੰਜ ਗਾਈਆਂ ਨੂੰ ਇੱਕੋ ਵਾਰ ਮਾਰ ਸਿੱਟਦਾ ਹੈ, ਪਰ ਬੁੱਢਾ ਸ਼ੀਂਹ ਬਹੁਤ ਆਪਣੀ ਭੁੱਖ ਜਿੰਨਾ ਸ਼ਿਕਾਰ ਕਰ ਲੈਂਦਾ ਹੈ। ਅਸਲ ਵਿੱਚ ਸ਼ੀਂਹ ਡਰਾਕਲ ਜੰਤੂ ਹੈ। ਜਦ ਕੋਈ ਉਸਦਾ ਸਾਮ੍ਹਣਾ ਕਰਦਾ ਹੈ, ਤਾਂ ਟਲ ਜਾਂਦਾ ਹੈ, ਹਾਂ,ਜਾਂ ਫੁੱਟਿਆ ਯਾ ਛੇੜਿਆ ਹੋਇਆ ਹੁੰਦਾ ਹੈ,ਤਦ ਹਟਦਾ ਬੀ ਨਹੀਂ। ਬਹੁਤਾ ਦਿਨ ਭਰ ਤਾਂ ਲੁਕਿਆ ਰਹਿੰਦਾ ਹੈ,ਰਾਤ ਨੂੰ ਸ਼ਿਕਾਰ ਦੀ ਘਾਤ ਵਿੱਚ ਬਹਿੰਦਾ ਹੈ,