ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/137

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੩ )

ਪਰਿਸ਼੍ਰਮ, ਦਯਾ ਅਤੇ ਸਮਝ ਵਿਚਾਰ ਸਿਖਲਾਉਂਦਾ ਹੈ। ਇਹਦੇ ਘਰਦੇ ਕੰਮ ਕਾਜ ਅਤੇ ਉਪਾਵਾਂ ਤੇ ਉੱਤਮ ਬਿਧਿ ਸਿੱਖੋ, ਰਾਣੀ ਦੇ ਮਾਨ ਮਰਜਾਦਾ, ਨਿਯਮਾਂ ਅਤੇ ਬਿਧੀਆਂ ਦੀ ਅਧੀਨਤਾ ਤੇ ਆਗਯਾਕਾਰਤਾ ਦਾ ਉਪਦੇਸ਼ ਲਓ, ਸਦਾ ਅਪਣੇ ਕੰਮ ਵਿੱਚ ਲੱਗਿਆ ਰਹਿੰਦਾ ਹੈ, ਇਸ ਤੇ ਪੁਰਖਾਰਥ ਦੀ ਸਿੱਖਿਆ ਲਓ, ਬਚਿਆਂ ਨੂੰ ਕੇਹੇ ਸਨੇਹ ਅਤੇ ਯਤਨ ਨਾਲ ਪਾਲਦਾ ਹੈ, ਇਸ ਤੇ ਸਨੇਹ ਅਤੇ ਦਯਾ ਦਾ ਨਮੂਨਾ ਲਓ, ਅਤੇ ਉਨ੍ਹਾਲੇ ਵਿਖੇ ਵਡਾ ਪ੍ਰਸੰਨ ਹੋ ਉੱਦਮ ਕਰਦਾ ਹੈ, ਅਤੇ ਸਿਆਲੇ ਲਈ ਭੰਡਾਰਾਂ ਭਰਦਾ ਹੈ, ਇਸ ਕੋਲੋਂ ਦੂਰਅੰਦੇਸ਼ੀ ਦਾ ਪਾਠ ਸਿੱਖੋ॥

ਸੇਉਂਕ

ਸਾਰੇ ਜਾਣਦੇ ਹਨ, ਕਿ ਇਹ ਕੇਹੀ ਸੱਤਯਾਨਾਸ ਕਰਨ ਵਾਲੀ ਹੈ, ਭਾਵੇਂ ਤੁਸਾਂ ਬੀ ਡਿੱਠਾ ਹੋਇਗਾ, ਕਿ ਇਨ੍ਹਾਂ ਦੁਖਦਾਈਆਂ ਕੀੜਿਆਂ ਨੇ ਚੰਗੀ ਪੰਕੀ ਦਰੀ, ਨੂੰ ਰਾਤ ਭਰ ਵਿੱਚ ਛਾਨਣੀ ਕਰ ਦਿੱਤਾ ਹੈ, ਕਦੇ ਕਿਸੇ ਸੰਦੂਕ ਦਾ ਜੰਦ੍ਰਾ ਖੋਲਦੇ ਡਿੱਠਾ ਹੋਇਗਾ, ਕਿ ਦੁਸਾਰ ਛੇਕ ਕਰਕੇ ਰਾਹ ਬਨਾ ਲਏ ਹਨ, ਉਨ੍ਹਾਂ ਪੁਰ ਮਿੱਟੀ ਦੀ ਤਹ ਚੜ੍ਹਾ ਦਿੱਤੀ ਹੈ,ਅਤੇ ਜੋ ਵਸਤਾਂ ਅੰਦਰ ਰੱਖੀਆਂ