ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੧ )

ਵਰ੍ਹਿਓਂ ਅੰਦਰ ਹੀ ਮਰ ਜਾਂਦੀਆਂ ਹਨ, ਵਰ੍ਹਾ ਨਹੀਂ ਟਪਾਉਂਦੀਆਂ॥
ਫੁੱਲਾਂ ਦੀ ਪਰਾਗ ਅਤੇ ਮਾਖਿਓਂ ਛੁਟ ਕੰਮ ਵਾਲੀਆਂ ਇੱਕ ਚਿਪਚਿਪੀ ਵਸਤੂ ਬੀ ਇਕੱਠੀ ਕਰਦੀਆਂ ਹਨ, ਕਿ ਜੋ ਕਿਸੇ ਕਿਸੇ ਬਿਰਛ ਦੀਆਂ ਕਲੀਆਂ ਵਿੱਚੋਂ ਕੱਢਦੀਆਂ ਹਨ, ਉਸ ਨੂੰ ਘਰ ਦੀ ਛੱਤ ਵਿੱਚ ਬਾਹਲਾ ਉਸ ਥਾਂ ਚਿਪਕਾਉਂਦੀਆਂ ਹਨ ਕਿ ਜਿੱਥੇ ਮਖੀਰ ਲਾਉਨ ਦਾ ਮਨ ਹੋਏ। ਇਸੇ ਨਾਲ ਮਖੀਰ ਦਿਆਂ ਖਾੱਨਿਆਂ ਨੂੰ ਪੱਕਾ ਕਰਦੀਆਂ ਹਨ, ਜੇ ਘਰ ਵਿਖੇ ਕਿਤੇ ਛੇਕ ਹੋ ਜਾਏ, ਤਾਂ ਇਸੇ ਨਾਲ ਬੰਦ ਕਰ ਲੈਂਦੀਆਂ ਹੈਨ, ਜੇ ਕੋਈ ਵੱਡਾ ਸਾਰਾ ਕੀੜਾ ਆ ਜਾਏ, ਜਿਸਨੂੰ ਕੱਢ ਨਾ ਸੱਕਣ ਤਾਂ ਇਸ ਵਿੱਚ ਲਪੇਟ ਦਿੰਦੀਆਂ ਹਨ, ਅਤੇ ਇੱਸੇ ਵਿਖੇ ਉਸ ਦੀ ਸਮਾਧ ਬਣਾ ਦਿੰਦੀਆਂ ਹਨ॥
ਕਸ਼ਮੀਰ ਅਤੇ ਹੋਰ ਹੋਰ ਪਹਾੜੀ ਦੇਸ਼ਾਂ ਵਿਖੇ ਲੋਕ ਮਧੁਮੱਖੀਆਂ ਪਾਲਦ੍ਹੇ ਹਨ, ਮਖੀਰ ਲਈ ਕੰਧ ਦੇ ਅੰਦਰ ਘਰ ਬਣਾ ਦਿੰਦੇ ਹਨ, ਉਸ ਵਿਖੇ ਦੋਹੀਂ ਪਾਸੀਂ ਮੂੰਹ ਰੱਖਦੇ ਹਨ, ਇੱਕ ਆਪਣੇ ਘਰ ਵਿਖੇ ਅੰਦਰਲੀ ਵੱਲ ਨੂੰ, ਅਤੇ ਦੂਜਾ ਬਾਹਰਲੀ ਵੱਲ, ਇਨ੍ਹਾਂ ਨੂੰ ਮਿੱਟੀ ਦੀਆਂ ਰਕੇਬੀਆਂ ਨਾਲ ਕੱਚ ਦਿੰਦੇ ਹਨ। ਬਾਹਰਲੀ