ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੨ )

ਭੜਕਦਾਰ ਰੰਗ, ਜੋ ਕਈਆਂ ਕੀੜਿਆਂ ਵਿੱਚ ਹੁੰਦੇ ਹਨ ਇਸ ਵਿਖੇ ਇਕ ਨਹੀਂ, ਤਾਂ ਭੀ ਇਸ ਕੋਲੋਂ ਵਧੀਕ ਕੋਈ ਜਨੌਰ ਧਯਾਨ ਨਾਲ ਵੇਖਨ ਦੇ ਜੋਗ ਨਹੀਂ, ਇਸ ਤੇ ਵਧੀਕ ਕਿਸੇ ਦੇ ਕੰਮ ਕਾਜ ਨੂੰ ਦੇਖਕੇ ਸੁਆਦ ਨਹੀਂ ਆਉਂਦਾ, ਨਾ ਬਨਾਉਟ ਵਿਖੇ ਇਸ ਕੋਲੋਂ ਵਧਕੇ ਕੋਈ ਸੋਹਣਾ ਹੀ ਵਿਖਾਲਾ ਦਿੰਦਾ ਹੈ। ਅਨੇਕ ਵਿਦ੍ਵਾਨਾਂ ਨੇ ਇਨ੍ਹਾਂ ਦੇ ਖੋਜ ਵਿਖੇ ਆਪਣਾ ਸਾਰਾ ਜੀਵਨ ਬੜਾ ਦਿੱਤਾ॥
ਮਧੁਮੱਖੀਆਂ ਰਲ ਮਿਲਕੇ ਰਹਿੰਦੀਆਂ ਹਨ ਜੇ ਜਾਂਗਲੀ ਹੋਣ, ਤਾਂ ਬਾਹਲਾ ਬਿਰਛ ਦੇ ਪੁਲਾੜ ਵਿਖੇ ਘਰ ਬਣਾ ਲੈਂਦੀਆਂ ਹਨ, ਪਰ ਅਜੇਹੇ ਕਈ ਦੇਸ ਹਨ, ਕਿ ਜਿੱਥੇ ਲੋਕ ਇਨ੍ਹਾਂ ਨੂੰ ਬਹੁਤ ਪਾਲਦੇ ਹਨ, ਇਨ੍ਹਾਂ ਦੇ ਰਹਿਨ ਲਈ ਇਕ ਵੱਖਰਾ ਘਰ ਬਣਾ ਦਿੰਦੇ ਹਨ, ਉਸ ਵਿਖੇ ਦਸ ਹਜ਼ਾਰ ਤੋਂ ਲੈ ਸੱਠ ਹਜ਼ਾਰ ਤਕ ਰਹਿੰਦੀਆਂ ਹਨ। ਇਨ੍ਹਾਂ ਵਿੱਚ ਇੱਕ ਰਾਣੀ ਹੁੰਦੀ ਹੈ, ਛੇ ਸੈ ਤੇ ਲੈ ਹਜ਼ਾਰ ਤਕ ਨਰ ਹੁੰਦੇ ਹਨ, ਜੋ ਸਾਰੇ ਮਖੱਟੂ ਹੁੰਦੇ ਹਨ। ਹੋਰ ਸਾਰੀਆਂ ਕੰਮ ਕਰਨ ਵਾਲੀਆਂ। ਇਹ ਤਿੰਨੇ ਤ੍ਰੈ ਅਵਸਥਾ ਵਟਾਉਂਦੀਆਂ ਹਨ, ਜਾਂ ਤੀਜੀ ਅਵਸਥਾ ਵਿੱਖੇ ਆਉਂਦੀਆਂ ਹਨ, ਤਾਂ ਛਾਤੀ ਵਾਲੇ ਭਾਗ ਵਿਖੇ ਭੀ