ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੭ )

ਕੋਲੋਂ ਮਦੀਨ ਰਤੀ ਨਿੱਕੀ ਹੁੰਦੀ ਹੈ। ਇਸ ਜਨੌਰ ਦੇ ਡੀਲ ਡੌਲ ਉੱਤੇ ਧਯਾਨ ਕਰੋ ਤਾਂ ਸਿਰ ਨਿੱਕਾ ਪ੍ਰਤੀਤ ਹੁੰਦਾ ਹੈ, ਗਰਦਣ ਲੰਮੀ, ਬੱਚਿਆਂ ਦੇ ਸਿਰ ਅਤੇ ਗੁਰਦਣ ਦੋਵੇਂ ਪਰਾਂ ਨਾਲ ਕੱਜੋ ਰਹਿੰਦੇ ਹਨ, ਪਰ ਜੁਆਨੀ ਤਕ ਨਿਰੀ ਪਤਲੀ ਪਤਲੀ ਲੂੰਈਂ ਰਹਿ ਜਾਂਦੀ ਹੈ, ਉਨ੍ਹਾਂ ਵਿੱਚੋਂ ਚਮੜੀ ਝਲਕਣ ਲਗਦੀ ਹੈ। ਨਰ ਦੇ ਸਰੀਰ ਉੱਤੇ ਕਾਲੇ ਚਮਕ ਵਾਲੇ ਖੰਭ ਹੁੰਦੇ ਹਨ, ਮਦੀਨ ਅਤੇ ਬੱਚਿਆਂ ਦੇ ਖੰਭ ਗੁੜ੍ਹੇ ਘਸਮੈਲੇ,ਚਨਾਂ ਵਿਖੇ ਕਿਤੇ ਕਿਤੇ ਚਿੱਟੇ ਪਰ ਬੀ ਹੁੰਦੇ ਹਨ। ਪੂਛਲ ਅਤੇ ਖੰਭਾਂ ਵਿੱਚੋਂ ਕੂਲੇ ਅਰ ਲੰਮੇ ਲੰਮੇ ਬੱਗੇ ਪਰ ਪਿਛਾਹਾਂ ਨੂੰ ਲਮਕਦੇ ਹੁੰਦੇ ਹਨ, ਉਨ੍ਹਾਂ ਵਿਖੇ ਕੁਝਕ ਕਾਲੇ ਪਰ ਬੀ ਹੁੰਦੇ ਹਨ, ਚਿੱਟਿਆਂ ਪਰਾਂ ਪੁਰ ਕਦੇ ਕਦੇ ਕਾਲੀਆਂ ਦਿੱਤੀਆਂ ਚਿੱਤੀਬੀ ਦੇਖਨ ਵਿੱਚ ਆਉਂਦੀਆਂ ਹਨ। ਇਸ ਦੇ ਖੰਭ ਛੋਟੇ ਅਤੇ ਖੋੱਸੂ ਹੁੰਦੇ ਹਨ, ਇਸੇ ਲਈ ਉੱਡ ਨਹੀਂ ਸਕਦਾ, ਹਾਂ ਭੱਜਨ ਵਿਖੇ ਉਨ੍ਹਾਂ ਕੋਲੋਂ ਸਹਾਰਾ ਲੈਂਦਾ ਹੈ॥
ਪੱਟ ਨੰਗੇ ਹੁੰਦੇ ਹਨ, ਉਨ੍ਹਾਂ ਪਰ ਨਾ ਤਾਂ ਪਰ ਅਤੇ ਨਾ ਲੂੰਈ ਹੀ ਹੈ, ਲੱਤਾਂ ਨਿੱਗਰ ਅਤੇ ਖਪਰੀਲੀਆਂ, ਇਸ ਦੀਆਂ ਲੱਤਾਂ ਸਭਿਆਰ ਤਕੜੀਆਂ ਹੁੰਦੀਆਂ